ਜੰਮੂ (ਭਾਸ਼ਾ)— ਦੱਖਣੀ ਕਸ਼ਮੀਰ ਸਥਿਤ ਅਮਰਨਾਥ ਗੁਫਾ ਵਿਚ ਦਰਸ਼ਨਾਂ ਲਈ ਮੰਗਲਵਾਰ ਨੂੰ ਭਗਵਤੀ ਨਗਰ ਆਧਾਰ ਕੈਂਪ ਤੋਂ 1,175 ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹੁਣ ਤਕ ਦਾ ਸਭ ਤੋਂ ਛੋਟਾ ਜੱਥਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਇਸ ਜੱਥੇ ਵਿਚ 252 ਔਰਤਾਂ, 2 ਬੱਚੇ ਅਤੇ 95 ਸਾਧੂ-ਸੰਤ ਸ਼ਾਮਲ ਹਨ। ਇਹ ਸ਼ਰਧਾਲੂ ਮੰਗਲਵਾਰ ਤੜਕੇ ਸਖਤ ਸੁਰੱਖਿਆ ਦਰਮਿਆਨ 47 ਵਾਹਨਾਂ 'ਚ ਸਵਾਰ ਹੋ ਕੇ ਘਾਟੀ ਲਈ ਰਵਾਨਾ ਹੋਏ। ਇਨ੍ਹਾਂ ਸਾਰਿਆਂ ਦੇ ਦਿਨ ਦੇ ਅਖੀਰ ਵਿਚ ਅਨੰਤਨਾਗ ਜ਼ਿਲੇ ਦੇ ਪਹਿਲਗਾਮ ਅਤੇ ਗੰਦੇਰਬਲ ਜ਼ਿਲੇ ਦੇ ਬਾਲਟਾਲ ਸਥਿਤ ਆਧਾਰ ਕੈਂਪਾਂ 'ਚ ਪਹੁੰਚਣ ਦੀ ਸੰਭਾਵਨਾ ਹੈ। 46 ਦਿਨਾਂ ਇਹ ਸਾਲਾਨਾ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਇਸ ਦੇ 15 ਅਗਸਤ ਨੂੰ ਸਮਾਪਤ ਹੋਣ ਦਾ ਪ੍ਰੋਗਰਾਮ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬਾਲਟਾਲ ਮਾਰਗ 'ਤੇ ਅਸਥਾਈ ਤੌਰ 'ਤੇ ਰੋਕੀ ਗਈ ਯਾਤਰਾ ਮੰਗਲਵਾਰ ਸਵੇਰੇ ਬਹਾਲ ਕਰ ਦਿੱਤੀ ਗਈ। ਸੋਮਵਾਰ ਸ਼ਾਮ ਤਕ 3,21,410 ਯਾਤਰੀਆਂ ਨੇ ਪਵਿੱਤਰ ਗੁਫਾ 'ਚ ਕੁਦਰਤੀ ਰੂਪ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਲਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਭਗਵਤੀ ਨਗਰ ਆਧਾਰ ਕੈਂਪ ਤੋਂ ਘਾਟੀ ਲਈ ਰਵਾਨਾ ਹੋਏ ਜੱਥੇ 'ਚੋਂ 600 ਸ਼ਰਧਾਲੂ ਪਹਿਲਗਾਮ ਆਧਾਰ ਕੈਂਪ ਵੱਲ ਜਾ ਰਹੇ ਹਨ, ਜਦਕਿ ਬਾਕੀ 515 ਸ਼ਰਧਾਲੂ ਬਾਲਟਾਲ ਮਾਰਗ ਤੋਂ ਯਾਤਰਾ ਸ਼ੁਰੂ ਕਰਨਗੇ।
ਆਜ਼ਮ ਖਾਨ ਦੀ ਯੂਨੀਵਰਸਿਟੀ 'ਤੇ ਛਾਪਾ, ਭਾਰੀ ਪੁਲਸ ਫੋਰਸ ਮੌਜੂਦ
NEXT STORY