ਵਾਸ਼ਿੰਗਟਨ (ਬਿਊਰੋ)— ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਚੋਣ ਨਤੀਜੇ 'ਤੇ ਪੂਰੀ ਦੁਨੀਆ ਦੀ ਨਜ਼ਰ ਰਹੀ। ਭਾਰਤੀ ਮੀਡੀਆ ਦੇ ਨਾਲ-ਨਾਲ ਵਿਦੇਸ਼ੀ ਮੀਡੀਆ ਨੇ ਵੀ ਲੋਕਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਨੂੰ ਵੱਡੇ ਪੱਧਰ 'ਤੇ ਕਵਰ ਕੀਤਾ। ਆਓ ਜਾਣਦੇ ਹਾਂ ਕਿ ਪੀ.ਐੱਮ. ਮੋਦੀ ਦੀ ਜਿੱਤ ਨੂੰ ਵਿਦੇਸ਼ੀ ਮੀਡੀਆ ਨੇ ਕਿਸ ਤਰ੍ਹਾਂ ਦਿਖਾਇਆ।

ਵਾਸ਼ਿੰਗਟਨ ਪੋਸਟ ਨੇ ਸਿਰਲੇਖ 'ਰਾਸ਼ਟਰਵਾਦ ਦੀ ਅਪੀਲ ਦੇ ਨਾਲ ਭਾਰਤ ਦੇ ਮੋਦੀ ਨੇ ਜਿੱਤੀਆਂ ਚੋਣਾਂ' ਨਾਲ ਲਿਖਿਆ,''ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਵਿਚ ਭਾਰੀ ਜਿੱਤ ਹਾਸਲ ਕੀਤੀ। ਵੋਟਰਾਂ ਨੇ ਮੋਦੀ ਦੇ ਸ਼ਕਤੀਸ਼ਾਲੀ ਅਤੇ ਗੌਰਵਮਈ ਹਿੰਦੂ ਵਾਲੇ ਅਕਸ 'ਤੇ ਮੋਹਰ ਲਗਾ ਦਿੱਤੀ।'' ਅਖਬਾਰ ਨੇ ਲਿਖਿਆ,''ਮੋਦੀ ਦੀ ਜਿੱਤ ਉਸ ਧਾਰਮਿਕ ਰਾਸ਼ਟਰਵਾਦ ਦੀ ਜਿੱਤ ਹੈ ਜਿਸ ਵਿਚ ਭਾਰਤ ਨੂੰ ਧਰਮ ਨਿਰਪੱਖਤਾ ਦੇ ਰਸਤੇ ਤੋਂ ਵੱਖ ਹਿੰਦੂ ਰਾਸ਼ਟਰ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਭਾਰਤ ਵਿਚ 80 ਫੀਸਦੀ ਆਬਾਦੀ ਹਿੰਦੂ ਹੈ ਪਰ ਮੁਸਲਿਮ, ਈਸਾਈ, ਸਿੱਖ ਅਤੇ ਬੌਧ ਅਤੇ ਹੋਰ ਧਰਮਾਂ ਦੇ ਲੋਕ ਵੀ ਰਹਿੰਦੇ ਹਨ।''

ਬੀ.ਬੀ.ਸੀ. ਵਰਲਡ ਨੇ ਲਿਖਿਆ,''ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕਰਦਿਆਂ 5 ਸਾਲ ਦਾ ਦੂਜਾ ਕਾਰਜਕਾਲ ਹਾਸਲ ਕਰ ਲਿਆ। ਇਸ ਜਿੱਤ ਨੂੰ ਹਿੰਦੂ ਰਾਸ਼ਟਰਵਾਦੀ ਰਾਜਨੀਤੀ ਦਾ ਬਹੁਮਤ ਦੱਸਿਆ ਜਾ ਰਿਹਾ ਹੈ।

ਗਲਫ ਨਿਊਜ਼ ਨੇ 'TSUNAMO 2.0 SWEEPS INDIA' ਸਿਰਲੇਖ ਨਾਲ ਲਿਖਿਆ,''ਦਹਾਕਿਆਂ ਬਾਅਦ ਬੀਜੇਪੀ ਦੀ ਸ਼ਾਨਦਾਰ ਜਿੱਤ।'' ਅਖਬਾਰ ਦੇ ਇਕ ਲੇਖ ਵਿਚ ਕਿਹਾ ਗਿਆ ਕਿ ਸਾਲ ਦੇ ਸ਼ੁਰੂ ਵਿਚ ਮੋਦੀ ਦੇ ਸਾਹਮਣੇ ਕਿਸਾਨਾਂ ਦੀਆਂ ਸਮੱਸਿਆਵਾਂ, ਰੋਜ਼ਗਾਰ ਸੰਕਟ, ਰਾਫੇਲ ਜਿਹੇ ਮੁੱਦਿਆਂ ਦਾ ਪਹਾੜ ਖੜ੍ਹਾ ਸੀ ਪਰ ਪੁਲਵਾਮਾ ਅਤੇ ਭਾਰਤ ਦੀ ਬਾਲਾਕੋਟ ਵਿਚ ਸਟ੍ਰਾਈਕ ਦੇ ਬਾਅਦ ਮੋਦੀ ਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਬੀਜੇਪੀ ਦੀ ਕਹਾਣੀ ਨਵੇਂ ਸਿਰੇ ਤੋਂ ਲਿਖੀ।

ਚੀਨ ਦੇ ਮੁੱਖ ਅਖਬਾਰ ਗਲੋਬਲ ਟਾਈਮਜ਼ ਨੇ ਲਿਖਿਆ,''ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਨ ਦੇ ਬਾਅਦ ਸਮਾਵੇਸ਼ੀ ਭਾਰਤ ਦਾ ਵਾਅਦਾ ਕੀਤਾ। ਹੁਣ ਮੋਦੀ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਰੁਜ਼ਗਾਰ, ਖੇਤਰੀ ਅਤੇ ਬੈਕਿੰਗ ਸੈਕਟ ਹੋਣਗੇ।''

ਸਮਾਚਾਰ ਏਜੰਸੀ ਏ.ਪੀ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ 'ਤੇ ਲਿਖਿਆ ਕਿ 68 ਸਾਲਾ ਮੋਦੀ ਨੇ ਕਾਫੀ ਸਾਵਧਾਨੀ ਦੇ ਨਾਲ ਆਪਣਾ ਅਕਸ ਇਕ ਅਜਿਹੇ ਸਾਧੂ ਦੇ ਤੌਰ 'ਤੇ ਬਣਾਇਆ ਜਿਸ ਨੂੰ ਰਾਜਨੀਤੀ ਵਿਚ ਭਾਰਤ ਦਾ ਗਲੋਬਲ ਦਰਜਾ ਉੱਚਾ ਚੁੱਕਣ ਲਈ ਲਿਆਇਆ ਗਿਆ ਹੈ। ਮੋਦੀ ਨੇ ਸੰਸਦੀ ਚੋਣਾਂ ਨੂੰ ਸਮਾਜਿਕ ਅਤੇ ਆਰਥਿਕ ਮੁੱਦਿਆਂ 'ਤੇ ਰਾਜਨੀਤਕ ਲੜਾਈ ਨੂੰ 'ਪਰਸਨੈਲਿਟੀ ਕਲਟ' ਵਿਚ ਬਦਲ ਦਿੱਤਾ। ਪਾਕਿਸਤਾਨੀ ਅਖਬਾਰ ਡਾਨ ਨੇ ਵੀ ਇਸ ਖਬਰ ਨੂੰ ਪ੍ਰਮੁੱਖਤਾ ਦਿੱਤੀ।

ਪਾਕਿਸਤਾਨੀ ਅਖਬਾਰ ਡਾਨ ਨੇ ਲਿਖਿਆ,''ਪੀ.ਐੱਮ. ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਮ ਚੋਣਾਂ ਵਿਚ ਬਹੁਮਤ ਹਾਸਲ ਕਰਦਿਆਂ ਦੂਜਾ ਕਾਰਜਕਾਲ ਹਾਸਲ ਕੀਤਾ। ਚੋਣਾਂ ਦੌਰਾਨ ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਹਮਲਾਵਰ ਹੁੰਦੇ ਮੋਦੀ ਨੂੰ 'ਅਜੇਤੂ ਜਾਦੂਗਰ' ਦੇ ਤੌਰ 'ਤੇ ਦੇਖਿਆ ਗਿਆ। ਬਾਲਾਕੋਟ ਏਅਰਸਟ੍ਰਾਈਕ ਦੇ ਕੋਰੀਓਗ੍ਰਾਫਰ ਦੇ ਤੌਰ 'ਤੇ ਖੁਦ ਨੂੰ ਸਥਾਪਿਤ ਕਰਦਿਆਂ ਮੋਦੀ ਨੇ ਵੰਡੇ ਹੋਏ ਵਿਰੋਧੀ ਪੱਖ ਨੂੰ ਕੁਚਲ ਦਿੱਤਾ।''

'ਦੀ ਗਾਰਡੀਅਨ' ਨੇ ਭਾਰਤ ਦੇ ਲੋਕਸਭਾ ਨਤੀਜਿਆਂ 'ਤੇ ਲਿਖਿਆ,''ਮੋਦੀ ਦੀ ਅਸਧਾਰਨ ਲੋਕਪ੍ਰਿਅਤਾ ਨਾਲ ਭਾਰਤੀ ਰਾਜਨੀਤੀ ਹੁਣ ਹਿੰਦੂ ਰਾਸ਼ਟਰਵਾਦ ਦੇ ਇਕ ਨਵੇਂ ਯੁੱਗ ਵਿਚ ਦਾਖਲ ਹੋ ਗਈ ਹੈ।'' ਅਖਬਾਰ ਨੇ ਇਕ ਕਾਲਮ ਵਿਚ ਪੀ.ਐੱਮ. ਮੋਦੀ ਦੀ ਜਿੱਤ 'ਤੇ ਸਕਰਾਤਮਕ ਟਿੱਪਣੀ ਨਹੀਂ ਕੀਤੀ।

ਨਿਊਯਾਰਕ ਟਾਈਮਜ਼ ਦੇ ਸਿਰਲੇਖ 'ਭਾਰਤ ਦੇ ਚੌਕੀਦਾਰ ਨਰਿੰਦਰ ਮੋਦੀ ਦੀ ਚੋਣ ਵਿਚ ਇਤਿਹਾਸਿਕ ਜਿੱਤ' ਦੇ ਨਾਲ ਲਿਖਿਆ,''ਮੋਦੀ ਨੇ ਖੁਦ ਨੰ ਭਾਰਤ ਦਾ ਚੌਕੀਦਾਰ ਕਿਹਾ ਜਦਕਿ ਘੱਟ ਗਿਣਤੀਆਂ ਵਿਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ। ਅਰਬਪਤੀਆਂ ਨੂੰ ਫਾਇਦਾ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਕਮਜ਼ੋਰ ਪਰਿਵਾਰਕ ਪਿੱਠਭੂਮੀ ਬਾਰੇ ਦੱਸਿਆ। ਇਨ੍ਹਾਂ ਸਾਰੇ ਵਿਰੋਧਾਭਾਸ ਦੇ ਬਾਵਜੂਦ ਮੋਦੀ ਨੇ ਆਧੁਨਿਕ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਮਜ਼ਬੂਤ ਹਿੰਦੂ ਰਾਸ਼ਟਰਵਾਦ ਦੇ ਸਹਾਰੇ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ।''

ਅਲ ਜ਼ਜ਼ੀਰਾ ਨੇ ਆਪਣੀ ਕਵਰੇਜ਼ ਵਿਚ ਲਿਖਿਆ,''ਮੋਦੀ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਹਨ ਜੋ 5 ਸਾਲਾਂ ਦੇ ਕਾਰਜਕਾਲ ਦੇ ਬਾਅਦ ਮੁੜ ਸੱਤਾ ਵਿਚ ਪਰਤੇ ਹਨ।''
ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY