ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ 61 ਸਾਲ ਦੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਸਮੇਤ ਕਈ ਪ੍ਰਮੁੱਖ ਨੇਤਾਵਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ 'X' 'ਤੇ ਇੱਕ ਪੋਸਟ ਵਿੱਚ ਗ੍ਰਹਿ ਮੰਤਰੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਨੇ ਕਿਹਾ ਕਿ ਸ਼ਾਹ ਨੂੰ 'ਜਨਸੇਵਾ ਪ੍ਰਤੀ ਸਮਰਪਣ ਦੀ ਭਾਵਨਾ ਅਤੇ ਮਿਹਨਤੀ ਹੋਣ' ਕਾਰਨ ਵਿਆਪਕ ਤੌਰ 'ਤੇ ਸਲਾਹਿਆ ਜਾਂਦਾ ਹੈ। ਉਨ੍ਹਾਂ ਇਸ ਗੱਲ ਦੀ ਵੀ ਤਾਰੀਫ਼ ਕੀਤੀ ਕਿ ਸ਼ਾਹ ਨੇ ਭਾਰਤ ਦੇ ਅੰਦਰੂਨੀ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ ਸ਼ਲਾਘਾਯੋਗ ਯਤਨ ਕੀਤੇ ਹਨ।
ਇਹ ਵੀ ਪੜ੍ਹੋ- ਪ੍ਰਵਾਸੀਆਂ ਨੂੰ ਲੈ ਕੇ ਪੁਲਸ ਨੇ ਛੇੜੀ ਵੱਡੀ ਮੁਹਿੰਮ ! ਸੜਕਾਂ 'ਤੇ ਉਤਰੀਆਂ ਟੀਮਾਂ ; ਹੋਟਲਾਂ-ਢਾਬਿਆਂ 'ਤੇ ਹੋ ਰਹੀ ਚੈਕਿੰਗ
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਵਧਾਈ ਦਿੰਦਿਆਂ ਕਿਹਾ ਕਿ ਸ਼ਾਹ ਦਾ ਜਨਤਕ ਜੀਵਨ ਸਮਰਪਣ ਅਤੇ ਸੰਗਠਨਾਤਮਕ ਹੁਨਰ ਦਾ ਅਨੋਖਾ ਉਦਾਹਰਣ ਹੈ। ਨੱਢਾ ਨੇ ਅੱਗੇ ਕਿਹਾ ਕਿ ਨਕਸਲਵਾਦ ਨੂੰ ਖਤਮ ਕਰਨ ਦੇ ਉਨ੍ਹਾਂ ਦੇ ਅਟੁੱਟ ਸੰਕਲਪ ਕਾਰਨ ਦੇਸ਼ ਨੂੰ ਨਕਸਲ ਮੁਕਤ ਬਣਾਉਣ ਦੀ ਲੜਾਈ ਫੈਸਲਾਕੁੰਨ ਮੋੜ 'ਤੇ ਪਹੁੰਚ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਾਹ ਨੂੰ ਬਹੁਤ ਮਿਹਨਤੀ ਅਤੇ ਦ੍ਰਿੜ੍ਹ ਨਿਸ਼ਚਈ ਦੱਸਿਆ, ਜੋ ਦੇਸ਼ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਪੂਰੇ ਜੋਸ਼ ਨਾਲ ਕੰਮ ਕਰ ਰਹੇ ਹਨ।
ਗੌਰਤਲਬ ਹੈ ਕਿ ਇੱਕ ਸਿਆਣੇ ਸਿਆਸਤਦਾਨ ਅਤੇ ਕੁਸ਼ਲ ਰਣਨੀਤੀਕਾਰ ਵਜੋਂ ਮਸ਼ਹੂਰ ਸ਼ਾਹ ਲਗਭਗ ਚਾਰ ਦਹਾਕਿਆਂ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਭਰੋਸੇਮੰਦ ਸਹਿਯੋਗੀ ਰਹੇ ਹਨ। ਉਹ 2014 ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਬਣੇ ਸਨ ਅਤੇ 2019 ਵਿੱਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਕੇਂਦਰੀ ਗ੍ਰਹਿ ਮੰਤਰੀ ਵਜੋਂ ਸ਼ਾਮਲ ਹੋਏ।
ਇਹ ਵੀ ਪੜ੍ਹੋ- ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਲਈ CM ਯੋਗੀ ਦਾ ਵੱਡਾ ਕਦਮ
40,000 ਦੇ ਸਿੱਕੇ ਲੈ ਕੇ ਸਕੂਟੀ ਖਰੀਦਣ ਸ਼ੋਅਰੂਮ ਪੁੱਜਾ ਕਿਸਾਨ, ਘੰਟਿਆਂ ਤਕ ਚੱਲੀ ਗਿਣਤੀ ਤੇ ਫਿਰ...(Pics)
NEXT STORY