ਕੋਲਕਾਤਾ- ਕੋਲਕਾਤਾ ਸ਼ਹਿਰ ਅਤੇ ਉਸ ਦੇ ਬਾਹਰੀ ਇਲਾਕਿਆਂ 'ਚ ਸ਼ੁੱਕਰਵਾਰ ਅੱਧੀ ਰਾਤ ਆਏ ਹਨ੍ਹੇਰੀ ਤੂਫਾਨ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਹਾਜ਼ ਨੂੰ ਸ਼ਹਿਰ ਦੇ ਹਵਾਈ ਅੱਡੇ 'ਤੇ ਉਤਰਨ 'ਚ 2 ਘੰਟਿਆਂ ਦੀ ਦੇਰੀ ਹੋਈ। ਹਵਾਈ ਅੱਡੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ, ਦਿੱਲੀ 'ਚ ਗ੍ਰਹਿ ਮੰਤਰੀ ਨੂੰ ਲੈ ਕੇ ਆ ਰਹੇ ਵਿਸ਼ੇਸ਼ ਜਹਾਜ਼ ਨੂੰ ਰਾਤ 11.46 ਵਜੇ ਉਤਰਨਾ ਸੀ। ਹਾਲਾਂਕਿ, 'ਕਾਲ ਵੈਸਾਖੀ' ਦੇ ਪ੍ਰਭਾਵ ਨਾਲ ਤੇਜ਼ ਬਾਰਿਸ਼ ਅਤੇ ਬਿਜਲੀ ਚਮਕਣ ਕਾਰਨ ਜਹਾਜ਼ ਨੂੰ ਨਦੀਆ ਅਤੇ ਉੱਤਰ 24 ਪਰਗਨਾ ਜ਼ਿਲ੍ਹਿਆਂ ਦੇ ਹਵਾਈ ਖੇਤਰ 'ਚ ਕੁਝ ਸਮੇਂ ਤੱਕ ਚੱਕਰ ਲਗਾਉਣਾ ਪਿਆ। ਆਖਰਕਾਰ ਜਹਾਜ਼ ਦੇਰ ਰਾਤ 1.46 ਵਜੇ ਉਤਰਿਆ। ਸ਼ਾਹ ਰਾਤ ਕਰੀਬ 2 ਵਜੇ ਕਾਫਲੇ ਨਾਲ ਹਵਾਈ ਅੱਡੇ ਤੋਂ ਸ਼ਹਿਰ ਦੇ ਇਕ ਹੋਟਲ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਦਾ ਸਵਾਗਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪ੍ਰਦੇਸ਼ ਇਕਾਈ ਦੇ ਸੀਨੀਅਰ ਨੇਤਾਵਾਂ ਨੇ ਕੀਤਾ।
ਇਕ ਸੀਨੀਅਰ ਪਾਰਟੀ ਨੇਤਾ ਨੇ ਦੱਸਿਆ ਕਿ ਸ਼ਾਹ ਰਾਤ 10.46 ਵਜੇ ਦਿੱਲੀ ਤੋਂ ਰਵਾਨਾ ਹੋਏ ਸਨ। ਇਕ ਦਿਨ ਪਹਿਲਾਂ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅੰਡਾਲ ਤੋਂ ਆਉਣ ਵਾਲੀ ਉਡਾਣ ਨੂੰ ਵੀ ਇਸੇ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਵੀਰਵਾਰ ਨੂੰ ਹਨ੍ਹੇਰੀ-ਤੂਫਾਨ ਕਾਰਨ ਉਨ੍ਹਾਂ ਦਾ ਜਹਾਜ਼ ਕਰੀਬ ਇਕ ਘੰਟੇ ਤੱਕ ਕੋਲਕਾਤਾ ਹਵਾਈ ਅੱਡੇ 'ਤੇ ਉਤਰ ਨਹੀਂ ਸਕਿਆ ਸੀ ਅਤੇ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਭਾਜਪਾ ਦੇ ਦੋਸ਼ਾਂ ਦਾ ਸੰਗ੍ਰਹਿ ਜਾਰੀ ਕਰਸਕਦੇ ਹਨ। ਪਿਛਲੇ 2 ਮਹੀਨਿਆਂ 'ਚ ਸ਼ਾਹ ਨੇ ਪੱਛਮੀ ਬੰਗਾਲ ਦੇ ਕਈ ਦੌਰੇ ਕੀਤੇ ਹਨ, ਜਿਨ੍ਹਾਂ 'ਚ ਸੰਗਠਨਾਤਮਕ ਬੈਠਕਾਂ, ਜਨਤਕ ਰੈਲੀਆਂ ਅਤੇ 'ਪਰਿਵਰਤਨ ਯਾਤਰਾ' ਵਰਗੇ ਜਨਸਪੰਰਕ ਪ੍ਰੋਗਰਾਮਾਂ ਦੀ ਅਗਵਾਈ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਲਘਰ ਦਾ 'ਸਵੈ-ਘੋਸ਼ਿਤ ਬਾਬਾ' ਜਬਰ-ਜ਼ਿਨਾਹ ਦੇ ਦੋਸ਼ 'ਚ ਪੁਣੇ ਤੋਂ ਗ੍ਰਿਫ਼ਤਾਰ
NEXT STORY