ਭੋਪਾਲ- ਮੱਧ ਪ੍ਰਦੇਸ਼ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ MBBS ਦੀ ਪੜ੍ਹਾਈ ਹਿੰਦੀ ’ਚ ਹੋਵੇਗੀ। ਅੱਜ ਯਾਨੀ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੋਪਾਲ ’ਚ ਮੱਧ ਪ੍ਰਦੇਸ਼ ਸਰਕਾਰ ਦੀ ਮਹੱਤਵਪੂਰਨ ਯੋਜਨਾ ਤਹਿਤ MBBS ਪ੍ਰਥਮ ਸਾਲ ਦੀਆਂ 3 ਕਿਤਾਬਾਂ ਰਿਲੀਜ਼ ਕੀਤੀ। ਦੇਸ਼ ’ਚ ਇਹ ਪਹਿਲੀ ਵਾਰ ਹੈ ਕਿ MBBS ਦੀਆਂ ਕਿਤਾਬਾਂ ਹਿੰਦੀ ’ਚ ਪ੍ਰਕਾਸ਼ਿਤ ਹੋਈਆਂ ਹਨ। ਸ਼ਾਹ ਨੇ ਜਿਨ੍ਹਾਂ ਤਿੰਨ ਕਿਤਾਬਾਂ ਨੂੰ ਭੋਪਾਲ ’ਚ ਰਿਲੀਜ਼ ਕੀਤਾ, ਉਨ੍ਹਾਂ ਦੇ ਨਾਂ ਹਨ- ਐਨਾਟੋਮੀ, ਫਿਜ਼ੀਓਲੋਜੀ ਅਤੇ ਬਾਇਓਕੈਮਿਸਟਰੀ।
ਇਹ ਵੀ ਪੜ੍ਹੋ- CBI ਨੇ ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਨੂੰ ਭੇਜਿਆ ਸੰਮਨ, ਡਿਪਟੀ CM ਬੋਲੇ- ‘ਸਤਿਆਮੇਵ ਜਯਤੇ’
ਦੱਸ ਦੇਈਏ ਕਿ 97 ਡਾਕਟਰਾਂ ਦੀ ਟੀਮ ਨੇ ਪ੍ਰਸਿੱਧ ਅੰਗਰੇਜ਼ੀ ਦੀਆਂ ਕਿਤਾਬਾਂ ਦਾ ਹਿੰਦੀ ’ਚ ਅਨੁਵਾਦ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਤਾਬਾਂ ਰਿਲੀਜ਼ ਕੀਤੀਆਂ। ਇਸ ਮੌਕੇ ਸ਼ਾਹ ਨੇ ਕਿਹਾ, ‘‘ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਦੇਸ਼ ’ਚ ਸਭ ਤੋਂ ਪਹਿਲਾ ਮੈਡੀਕਲ ਸਿੱਖਿਆ ਹਿੰਦੀ ਭਾਸ਼ਾ ’ਚ ਸ਼ੁਰੂ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫ਼ਨੇ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਸਿੱਖਿਆ ਖੇਤਰ ਲਈ ਬਹੁਤ ਮਹੱਤਵਪੂਰਨ ਹੈ। ਅੱਜ ਦਾ ਦਿਨ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਇਹ ਸਿੱਖਿਆ ਦੇ ਖੇਤਰ ਵਿਚ ਪੁਨਰ ਨਿਰਮਾਣ ਦਾ ਦਿਨ ਹੈ।
ਇਹ ਵੀ ਪੜ੍ਹੋ- Global Hunger Index 2022: ਭੁੱਖਮਰੀ ’ਚ ਭਾਰਤ ਦੀ ਰੈਂਕਿੰਗ ਖ਼ਰਾਬ, 6 ਸਥਾਨ ਹੇਠਾਂ ਖਿਸਕਿਆ
ਸ਼ਾਹ ਨੇ ਕਿਹਾ ਅੱਜ ਉਨ੍ਹਾਂ ਲਈ ਮਾਣ ਦਾ ਦਿਨ ਹੈ ਜੋ ਮਾਂ ਬੋਲੀ ਦੇ ਸਮਰਥਕ ਹਨ। ਭਾਜਪਾ ਸਰਕਾਰ ਨੇ ਤਕਨੀਕੀ ਅਤੇ ਮੈਡੀਕਲ ਸਿੱਖਿਆ ਵਿਚ ਹਿੰਦੀ ਪਾਠਕ੍ਰਮ ਸ਼ੁਰੂ ਕਰਕੇ ਇਤਿਹਾਸ ਰਚਿਆ ਹੈ। ਸਰਕਾਰ ਦੇ ਇਸ ਉਪਰਾਲੇ ਨੇ ਉਨ੍ਹਾਂ ਲੋਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ ਜੋ ਇਸ ਕਦਮ ਨੂੰ ਅਸੰਭਵ ਦੱਸ ਰਹੇ ਸਨ। ਸੂਬਾ ਸਰਕਾਰ ਦਾ ਇਹ ਉਪਰਾਲਾ ਦੇਸ਼ ਭਰ ’ਚ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਵੇਗਾ। ਸ਼ਾਹ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਸੋਚਣ ਦੀ ਪ੍ਰਕਿਰਿਆ ਉਸ ਦੀ ਮਾਂ ਬੋਲੀ ਵਿਚ ਹੀ ਹੁੰਦੀ ਹੈ। ਮਾਂ ਬੋਲੀ ਵਿਚ ਵਿਅਕਤੀ ਬਿਹਤਰ ਢੰਗ ਨਾਲ ਸੋਚ, ਸਮਝ, ਖੋਜ, ਤਰਕ ਅਤੇ ਕੰਮ ਕਰ ਸਕਦਾ ਹੈ।
ਇਹ ਵੀ ਪੜ੍ਹੋ- ਮਣੀਪੁਰ ਸਰਕਾਰ ਦਾ ਵੱਡਾ ਫ਼ੈਸਲਾ, 4 ਤੋਂ ਵੱਧ ਬੱਚੇ ਹੋਣ ’ਤੇ ਨਹੀਂ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ
CBI ਦੇ ਸੰਮਨ ’ਤੇ ਕੇਜਰੀਵਾਲ ਨੇ ਕਿਹਾ- ਸਿਸੋਦੀਆ ਅਤੇ ਸਤੇਂਦਰ ਜੈਨ ਅੱਜ ਦੇ ਭਗਤ ਸਿੰਘ
NEXT STORY