ਦੋਮਜੁਰ (ਪੱਛਮੀ ਬੰਗਾਲ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਦੋਮਜੁਰ ਵਿਧਾਨ ਸਭਾ ਖੇਤਰ 'ਚ ਰੋਡ ਸ਼ੋਅ ਤੋਂ ਬਾਅਦ ਹਾਵੜਾ ਜ਼ਿਲ੍ਹੇ 'ਚ ਰਿਕਸ਼ਾ ਚਲਾਉਣ ਵਾਲੇ ਇਕ ਵਿਅਕਤੀ ਦੇ ਘਰ ਦੁਪਹਿਰ ਦਾ ਭੋਜਨ ਕੀਤਾ। ਸ਼ਾਹ ਨੇ ਰਿਕਸ਼ਾ ਚਲਾਉਣ ਵਾਲੇ ਵਿਅਕਤੀ ਦੇ ਘਰ ਜ਼ਮੀਨ 'ਤੇ ਬੈਠ ਕੇ ਭੋਜਨ ਕੀਤਾ। ਉਨ੍ਹਾਂ ਨੇ ਦਾਲ, ਸਬਜ਼ੀ, ਚਾਵਲ ਅਤੇ ਸਲਾਦ ਖਾਧਾ, ਜਿਸ ਨੂੰ ਰਿਕਸ਼ਾ ਚਾਲਕ ਦੇ ਘਰ ਦੀਆਂ ਜਨਾਨੀਆਂ ਨੇ ਬਣਾਇਆ ਸੀ।
ਕੇਂਦਰੀ ਮੰਤਰੀ ਨਾਲ ਦੋਮਜੁਰ ਤੋਂ ਭਾਜਪਾ ਦੇ ਉਮੀਦਵਾਰ ਰਾਜੀਵ ਬੈਨਰਜੀ ਅਤੇ ਹੋਰ ਨੇਤਾ ਵੀ ਮੌਜੂਦ ਸਨ। ਸ਼ਾਹ ਅਤੇ ਹੋਰ ਨੇਤਾਵਾਂ ਦੇ ਖਾਣਾ ਖਾਂਦੇ ਸਮੇਂ ਮੇਜ਼ਬਾਨ ਉਨ੍ਹਾਂ ਦਾ ਖਾਤਿਰਦਾਰੀ 'ਚ ਲੱਗੇ ਸਨ। ਇਸ ਤੋਂ ਪਹਿਲਾਂ ਸ਼ਾਹ ਨੇ ਦੋਮਜੁਰ 'ਚ ਇਕ ਰੋਡ ਸ਼ੋਅ ਕੀਤਾ ਸੀ, ਜਿਸ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਸਨ। ਸ਼ਾਹ ਫੁੱਲਾਂ ਨਾਲ ਸਜਾਏ ਇਕ ਵਾਹਨ 'ਤੇ ਸਵਾਰ ਹੋ ਕੇ ਰੋਡ ਸ਼ੋਅ 'ਚ ਪਹੁੰਚੇ ਸਨ, ਜਿਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਕਟਆਊਟ' ਅਤੇ ਭਾਜਪਾ ਦੇ ਝੰਡੇ ਲੱਗੇ ਸਨ। ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ, ਦੋਮਜੁਰ ਤੋਂ ਪਾਰਟੀ ਦੇ ਉਮੀਦਵਾਰ ਰਾਜੀਵ ਬੈਨਰਜੀ ਨੇ ਸੜਕ ਦੇ ਦੋਹਾਂ ਪਾਸੇ ਖੜ੍ਹੇ ਲੋਕਾਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ।


ਹਰਿਆਣਾ ’ਚ ਅਪ੍ਰੈਲ ਦੇ ਅਖੀਰ ਤੱਕ 15 ਲੱਖ ਲੋਕਾਂ ਨੂੰ ਟੀਕਾਕਰਨ ਦੀ ਕੋਸ਼ਿਸ਼: ਵਿਜ
NEXT STORY