ਨਵੀਂ ਦਿੱਲੀ- ਭਾਰਤ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਜਦੋਂ ਇੰਪੈਕਟ ਪਲੇਅਰ ਨਿਯਮ ਨੂੰ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਲਾਗੂ ਕੀਤਾ ਗਿਆ ਤਾਂ ਉਹ ਇਸ ਦੀ ਜ਼ਰੂਰਤ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਨਹੀਂ ਸੀ ਪਰ ਹੁਣ ਉਹ ਇਸ ਨੂੰ ਟੀ-20 ਕ੍ਰਿਕਟ ਦੇ ਵਿਕਾਸ ਦੇ ਇਕ ਹਿੱਸੇ ਦੇ ਰੂਪ ’ਚ ਦੇਖਦਾ ਹੈ।
ਚੇਨਈ ਸੁਪਰ ਕਿੰਗਜ਼ ਦਾ ਇਹ 43 ਸਾਲਾ ਕ੍ਰਿਸ਼ਮਾਈ ਕ੍ਰਿਕਟਰ ਹਾਲਾਂਕਿ ਖੁਦ ਨੂੰ ਇੰਪੈਕਟ ਪਲੇਅਰ ਨਹੀਂ ਮੰਨਦਾ ਹੈ ਕਿਉਂਕਿ ਉਹ ਹੁਣ ਵੀ ਆਪਣੀ ਟੀਮ ਦੀ ਪਹਿਲੀ ਪਸੰਦ ਦਾ ਵਿਕਟਕੀਪਰ ਹੈ। ਧੋਨੀ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਇਹ ਨਿਯਮ ਲਾਗੂ ਕੀਤਾ ਗਿਆ ਤਾਂ ਮੈਨੂੰ ਲੱਗਾ ਕਿ ਅਸਲ ’ਚ ਇਸ ਦੀ ਜ਼ਰੂਰਤ ਨਹੀਂ ਹੈ। ਕੁਝ ਹੱਦ ਤੱਕ ਇਸ ਨੇ ਮੇਰੀ ਮਦਦ ਕੀਤੀ ਅਤੇ ਨਹੀਂ ਵੀ ਕੀਤੀ। ਮੈਂ ਅਜੇ ਵਿਕਟਕੀਪਿੰਗ ਕਰ ਰਿਹਾ ਹਾਂ। ਇਸ ਲਈ ਮੈਂ ਇੰਪੈਕਟ ਪਲੇਅਰ ਨਹੀਂ ਹਾਂ।
ਉਸ ਨੇ ਕਿਹਾ ਕਿ ਮੈਨੂੰ ਇਸ ਦੇ ਅਨੁਸਾਰ ਹੀ ਅੱਗੇ ਵਧਣਾ ਹੋਵੇਗਾ। ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਨਿਯਮ ਕਾਰਨ ਵੱਡੇ ਸਕੋਰ ਬਣ ਰਹੇ ਹਨ ਪਰ ਮੇਰਾ ਮੰਨਣਾ ਹੈ ਕਿ ਖਿਡਾਰੀਆਂ ਦੇ ਨਾਰਮਲ ਹੋ ਕੇ ਖੇਡਣ ਨਾਲ ਇਸ ਤਰ੍ਹਾਂ ਹੋ ਰਿਹਾ ਹੈ। ਇਸ ਨਿਯਮ ਦੀ ਭਾਰਤ ਦੇ ਟੈਸਟ ਅਤੇ ਵਨਡੇ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਵਰਗੇ ਖਿਡਾਰੀਆਂ ਨੇ ਆਲੋਚਨਾ ਕੀਤਾ ਹੈ। ਇਨ੍ਹਾਂ ਦੋਵਾਂ ਦਾ ਮੰਨਣਾ ਹੈ ਕਿ ਇਸ ਨਾਲ ਆਲ ਰਾਊਂਡਰ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਟੀਮ ਇੰਪੈਕਟ ਪਲੇਅਰ ਦੀ ਭੂਮਿਕਾ ਲਈ ਹਮਲਾਵਰਤਾ ਬੱਲੇਬਾਜ਼ਾਂ ਨੂੰ ਚੁਣ ਰਹੀ ਹੈ।
ਧੋਨੀ ਨੇ ਕਿਹਾ ਕਿ ਇਸ ਨਿਯਮ ਨਾਲ ਟੀਮਾਂ ਨੂੰ ਸਖਤ ਹਾਲਾਤ ’ਚ ਇਕ ਵਾਧੂ ਬੱਲੇਬਾਜ਼ ਰੱਖਣ ਦਾ ਮੌਕਾ ਮਿਲ ਰਿਹਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਇਕ ਵਾਧੂ ਬੱਲੇਬਾਜ਼ ਰੱਖਣ ਕਾਰਨ ਵੱਡੇ ਸਕੋਰ ਬਣ ਰਹੇ ਹਨ। ਇਹ ਮਾਨਸਿਕਤਾ ਨਾਲ ਜੁੜਿਆ ਹੈ। ਟੀਮਾਂ ਕੋਲ ਹੁਣ ਇਕ ਵਾਧੂ ਬੱਲੇਬਾਜ਼ ਦੀ ਸਹੂਲਤ ਹੈ। ਇਸ ਲਈ ਉਹ ਜ਼ਿਆਦਾ ਹਮਲਾਵਰ ਤਰੀਕੇ ਨਾਲ ਖੇਡਦੇ ਹਨ। ਧੋਨੀ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਕਿ ਸਾਰੇ 4 ਜਾਂ 5 ਵਾਧੂ ਬੱਲੇਬਾਜ਼ਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਸਿਰਫ ਉਸ ਬੱਲੇਬਾਜ਼ ਦੇ ਹੋਣ ਨਾਲ ਮਿਲਿਆ ਆਤਮਵਿਸ਼ਵਾਸ ਹੈ। ਟੀ-20 ਕ੍ਰਿਕਟ ਇਸ ਤਰ੍ਹਾਂ ਵਿਕਸਿਤ ਹੋਇਆ ਹੈ।
ਸਾਈ ਸੁਦਰਸ਼ਨ ਤੇ ਬਟਲਰ ਦੀ ਮਿਹਨਤ 'ਤੇ ਫਿਰਿਆ ਪਾਣੀ, ਪੰਜਾਬ ਨੇ ਗੁਜਰਾਤ ਨੂੰ 11 ਦੌੜਾਂ ਨਾਲ ਹਰਾਇਆ
NEXT STORY