ਈਟਾਨਗਰ—ਅਰੁਣਾਚਲ ਪ੍ਰਦੇਸ਼ 'ਚ ਹਾਦਸਾਗ੍ਰਸਤ ਏ. ਐੱਨ-32 ਜਹਾਜ਼ 'ਚ ਲੱਗੇ ਬਚਾਅ ਕਰਮਚਾਰੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 15 ਬਚਾਅ ਕਰਮਚਾਰੀਆਂ ਦੀ ਟੀਮ ਨੂੰ ਏ. ਐੱਲ. ਐੱਚ (ALH) ਅਤੇ Mi-17V5 ਹੈਲੀਕਾਪਟਰਾਂ ਦੀ ਮਦਦ ਨਾਲ ਕੱਢਿਆ ਗਿਆ ਹੈ। ਇਸ 'ਚ ਇੰਡੀਅਨ ਏਅਰ ਫੋਰਸ ਦੇ 8, ਫੌਜ ਦੇ 4 ਅਤੇ 3 ਆਮ ਨਾਗਰਿਕ ਸ਼ਾਮਲ ਸੀ। ਇਹ ਟੀਮ ਅਰੁਣਾਚਲ ਪ੍ਰਦੇਸ਼ ਦੇ ਬਹੁਤ ਹੀ ਭੀੜ-ਭਾੜ ਵਾਲੇ ਤੰਗ ਇਲਾਕੇ 'ਚ ਫਸ ਗਈ ਸੀ ਅਤੇ ਲਗਾਤਾਰ ਵਿਗੜਦੇ ਮੌਸਮ ਕਾਰਨ ਇਨ੍ਹਾਂ ਦਾ ਬਾਹਰ ਆਉਣਾ ਸੰਭਵ ਨਹੀਂ ਹੋ ਰਿਹਾ ਸੀ। ਮੌਸਮ ਸੁਧਰਦਿਆਂ ਹੀ ਇਸ ਟੀਮ ਨੂੰ ਏਅਰਲਿਫਟ ਕਰ ਲਿਆ ਗਿਆ।
ਦੱਸ ਦੇਈਏ ਕਿ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਦੇ ਸ਼ਿ-ਯੋਮੀ ਜ਼ਿਲੇ ਦੇ ਮੇਚੁਕਾ ਐਡਵਾਂਸਡ ਲੈਂਡਿੰਗ ਗ੍ਰਾਊਂਡ ਲਈ ਉਡਾਣ ਭਰਨ ਤੋਂ ਬਾਅਦ 3 ਜੂਨ ਨੂੰ ਜਹਾਜ਼ ਲਾਪਤਾ ਹੋ ਗਿਆ ਸੀ। ਇਸ ਜਹਾਜ਼ 'ਚ 13 ਲੋਕ ਸਵਾਰ ਸੀ।ਇਸ ਲਾਪਤਾ ਜਹਾਜ਼ ਦੇ ਮਲਬੇ ਦੀ ਖੋਜ ਲਈ ਹਵਾਈ ਫੌਜ ਨੇ ਸਰਚ ਆਪਰੇਸ਼ਨ ਚਲਾਇਆ ਸੀ। ਅਰੁਣਾਚਲ ਦੇ ਸੰਘਣੇ ਜੰਗਲਾਂ 'ਚ ਜਹਾਜ਼ ਦੇਖਿਆ ਸੀ, ਜਿਸ ਤੋਂ ਬਾਅਦ ਬਚਾਅ ਟੀਮ ਨੂੰ ਘਟਨਾ ਵਾਲੇ ਸਥਾਨ ਲਈ ਰਵਾਨਾ ਕੀਤਾ ਗਿਆ ਸੀ ਤਾਂ ਕਿ ਜਹਾਜ਼ ਦੇ ਬਲੈਕ ਬਾਕਸ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਸਕਣ ਪਰ ਉੱਥੇ ਪਹੁੰਚਣ ਦਾ ਕੋਈ ਰਸਤਾ ਨਾ ਹੋਣ ਕਾਰਨ ਬਚਾਅ ਟੀਮ ਨੂੰ ਜਹਾਜ਼ ਰਾਹੀਂ ਘਟਨਾਸਥਾਨ 'ਤੇ ਭੇਜਿਆ ਗਿਆ।
ਕਈ ਦਿਨਾਂ ਤੱਕ ਚੱਲੀ ਖੋਜ ਮੁਹਿੰਮ ਦੀ ਕੋਸ਼ਿਸ਼ ਤੋਂ ਬਾਅਦ ਜਹਾਜ਼ 'ਚ ਸਵਾਰ 8 ਕਰੂ ਮੈਂਬਰਾਂ ਸਮੇਤ 13 ਦੀਆਂ ਲਾਸ਼ਾਂ ਨੂੰ 20 ਜੂਨ ਨੂੰ ਲਿਪੋ ਤੋਂ 13 ਕਿਲੋਮੀਟਰ ਉੱਤਰ ਅਤੇ ਸਮੁੰਦਰਤਲ ਤੋਂ 12,000 ਫੁੱਟ ਦੀ ਉਚਾਈ 'ਤੇ ਬਰਾਮਦ ਕੀਤੀਆ ਗਈਆਂ ਸੀ।ਵਿਗੜਦੇ ਮੌਸਮ ਨੇ ਇਸ ਕੰਮ 'ਚ ਵੀ ਕਈ ਵਾਰ ਰੁਕਾਵਟਾਂ ਪਾਈਆਂ ਪਰ ਜਹਾਜ਼ ਦੇ ਲਾਪਤਾ ਹੋਣ ਦੇ 17 ਦਿਨਾਂ ਬਾਅਦ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਬਚਾਅ ਕਰਮਚਾਰੀਆਂ ਦੀ ਟੀਮ ਮੌਸਮ ਕਾਰਨ ਉੱਥੇ ਅਟਕ ਗਈ, ਜਿਸ ਨੂੰ 29 ਜੂਨ ਨੂੰ ਏਅਰਲਿਫਟ ਕੀਤਾ ਗਿਆ।
ਅਮਰਨਾਥ ਯਾਤਰਾ ਲਈ ਸ਼ਿਵ ਭਗਤਾਂ ਦਾ ਪਹਿਲਾ ਜਥਾ ਰਵਾਨਾ
NEXT STORY