ਅਨੰਤਨਾਗ/ਨਵੀਂ ਦਿੱਲੀ— ਦੱਖਣੀ ਕਸ਼ਮੀਰ ਦੇ ਅਨੰਤਨਾਗ ਲੋਕ ਸਭਾ ਸੀਟ 'ਤੇ ਮੰਗਲਵਾਰ ਨੂੰ ਹੋਈਆਂ ਚੋਣਾਂ 'ਚ ਸਾਲ 2014 ਦੀਆਂ ਆਮ ਚੋਣਾਂ ਦੇ ਮੁਕਾਬਲਾ ਵੋਟਿੰਗ ਫੀਸਦੀ 'ਚ ਗਿਰਾਵਟ ਦਰਜ ਕੀਤੀ ਗਈ। ਰਾਜ 'ਚ ਤਿੰਨ ਪੜਾਵਾਂ 'ਚ ਵੋਟਿੰਗ ਹੋ ਰਹੀ ਹੈ। ਉੱਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਮੰਗਲਵਾਰ ਨੂੰ 6 ਵਿਧਾਨ ਸਭਾ ਖੇਤਰਾਂ ਵਾਲੇ ਸੰਸਦੀ ਖੇਤਰ 'ਚ ਹੋਈ ਵੋਟਿੰਗ ਦਾ ਫੀਸਦੀ 12.86 ਫੀਸਦੀ ਰਿਹਾ, ਜਦੋਂ ਕਿ ਇਨ੍ਹਾਂ ਖੇਤਰਾਂ 'ਚ 2014 'ਚ ਵੋਟਿੰਗ ਫੀਸਦੀ 39.37 ਰਿਹਾ ਸੀ। ਅਨੰਤਨਾਗ ਜ਼ਿਲੇ 'ਚ ਵੋਟਿੰਗ ਖਤਮ ਹੋ ਚੁਕੀ ਹੈ, ਜਦੋਂ ਕਿ ਕੁਲਗਾਮ ਜ਼ਿਲੇ 'ਚ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਪੁਲਵਾਮਾ ਅਤੇ ਸ਼ੋਪੀਆਂ ਜ਼ਿਲੇ 'ਚ 6 ਮਈ ਨੂੰ ਚੋਣਾਂ ਹੋਣਗੀਆਂ।
ਚੋਣ ਕਮਿਸ਼ਨ ਨੇ ਰਾਜ ਪੁਲਸ ਦੀ ਅਪੀਲ ਤੋਂ ਬਾਅਦ ਅਨੰਤਨਾਗ ਲੋਕ ਸਭਾ ਚੋਣ ਖੇਤਰ ਲਈ ਵੋਟਿੰਗ ਦੀ ਮਿਆਦ 2 ਘੰਟੇ ਘੱਟ ਕਰ ਦਿੱਤੀ ਹੈ। ਦੱਖਣ ਕਸ਼ਮੀਰ ਦੇ ਇਲਾਕਿਆਂ 'ਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਅਨੰਤਨਾਗ ਜ਼ਿਲੇ 'ਚ ਕੁੱਲ ਵੋਟਰ 5,29,256 ਹਨ, ਜਿਨ੍ਹਾਂ 'ਚ ਪੁਰਸ਼ ਵੋਟਰਾਂ ਦੀ ਗਿਣਤੀ 2,69,603 ਹੈ, ਮਹਿਲਾ ਵੋਟਰਾਂ ਦੀ ਗਿਣਤੀ 2,57,540 ਹੈ, ਸਰਵਿਸ ਵੋਟਰਾਂ ਦੀ ਗਿਣਤੀ 2,102 ਹੈ ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 11 ਹੈ। ਪੀ.ਡੀ.ਪੀ. ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਸਮੇਤ ਇੱਥੇ 18 ਉਮੀਦਵਾਰ ਚੋਣ ਮੈਦਾਨ 'ਚ ਹਨ।
ਅਡਵਾਨੀ ਨੇ 102 ਡਿਗਰੀ ਬੁਖਾਰ ਦੇ ਬਾਵਜੂਦ ਦਿੱਲੀ ਤੋਂ ਅਹਿਮਦਾਬਾਦ ਆ ਕੇ ਪਾਈ ਪਾਈ ਵੋਟ
NEXT STORY