ਅਮਰਾਵਤੀ (ਏਜੰਸੀ)- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਵਿਜੇਵਾੜਾ ਨੇੜੇ ਇਕ ਮੁਹਿੰਮ ਦੌਰਾਨ 5.84 ਕਰੋੜ ਰੁਪਏ ਦੀ ਕੀਮਤ ਦਾ 3.1 ਕਿਲੋ ਸੋਨਾ ਅਤੇ ਅਮਰੀਕੀ ਡਾਲਰ ਤੇ ਯੂਰੋ ਜ਼ਬਤ ਕਰ ਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀ. ਆਰ. ਆਈ. ਮੁਤਾਬਕ ਬੰਗਲਾਦੇਸ਼ ਤੋਂ ਸੋਨੇ ਦੀ ਸਮੱਗਲਿੰਗ ਕਰ ਕੇ ਕੋਲਕਾਤਾ ਦੇ ਰਸਤੇ ਹੈਦਰਾਬਾਦ ਲਿਜਾਣ ਵਾਲੇ ਇਕ ਗਿਰੋਹ ਬਾਰੇ ਮਿਲੀ ਖੁਫੀਆ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ।
ਡੀ. ਆਰ. ਆਈ. ਦੀ ਹੈਦਰਾਬਾਦ ਖੇਤਰੀ ਇਕਾਈ ਅਤੇ ਵਿਜੇਵਾੜਾ ਖੇਤਰੀ ਇਕਾਈ ਨੇ ਸਾਂਝੇ ਤੌਰ ’ਤੇ ਮੁਹਿੰਮ ਚਲਾਈ। ਡੀ. ਆਰ. ਆਈ. ਨੇ ਕਥਿਤ ਤੌਰ ’ਤੇ ਸਮੱਗਲਿੰਗ ਦੇ ਸਾਮਾਨ ਦੀ ਖ਼ਰੀਦੋ-ਫਰੋਖ਼ਤ ਅਤੇ ਉਸ ਨੂੰ ਪਹੁੰਚਾਉਣ ਵਿਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਬੰਧਤ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ। ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਫ਼ ਦਿ ਰਿਕਾਰਡ : ਨਵੇਂ ਕਾਨੂੰਨ ਦੇ ਤਹਿਤ ਕੰਪਨੀਆਂ ਕੌਡੀਆਂ ਦੇ ਭਾਅ ਵਿਕੀਆਂ
NEXT STORY