ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ 'ਚ ਵਿਸ਼ਾਖਾਪਟਨਮ ਦੇ ਪਰਵਾੜਾ 'ਚ ਜਵਾਹਰਲਾਲ ਨਹਿਰੂ ਫਾਰਮਾ ਸਿਟੀ (ਜੇ.ਐੱਨ.ਪੀ.ਸੀ.) ਸਥਿਤ ਸੈਨਰ ਲਾਈਫ ਸਾਇੰਸੇਜ ਫਾਰਮਾ ਕੰਪਨੀ ਤੋਂ ਮੰਗਲਵਾਰ ਤੜਕੇ ਗੈਸ ਲੀਕ ਹੋਣ ਨਾਲ ਘੱਟੋ-ਘੱਟ 2 ਕਰਮੀਆਂ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਾਰਮਾ ਕੰਪਨੀ ਦੇ ਕਰਮੀਆਂ ਨੇ ਦੱਸਿਆ ਕਿ ਗੈਸ ਲੀਕ ਦੇ ਸਮੇਂ ਕੰਪਨੀ 'ਚ 40 ਲੋਕ ਕੰਮ ਕਰ ਰਹੇ ਸਨ। ਪੁਲਸ ਅਨੁਸਾਰ ਬੇਂਜੀਮਿਡਾਜੋਲ ਵਾਸ਼ਪ ਦੇ ਲੀਕ ਹੋਣ ਨਾਲ ਸ਼ਿਫਟ ਆਪਰੇਟਰ ਨਰੇਂਦਰ ਅਤੇ ਗੌਰੀ ਸ਼ੰਕਰ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਅਧਿਕਾਰੀਆਂ ਨੇ ਫਾਰਮਾ ਕੰਪਨੀ ਦਾ ਦੌਰਾ ਕੀਤਾ ਹੈ।
ਪੁਲਸ ਨੇ ਕਿਹਾ ਕਿ ਫਾਇਰ ਬ੍ਰਿਗੇਡ ਕਰਮੀਆਂ ਨੇ ਗੈਸ ਦੇ ਲੀਕ ਨੂੰ ਕੰਟਰੋਲ ਕਰ ਲਿਆ ਹੈ। ਕੇਂਦਰੀ ਨੇਤਾਵਾਂ ਅਤੇ ਖੱਬੇ ਪੱਖੀ ਦਲਾਂ ਦੇ ਵਰਕਰਾਂ ਨੇ ਜੇ.ਐੱਨ.ਪੀ.ਸੀ. 'ਚ ਕੁਝ ਫਾਰਮਾ ਕੰਪਨੀਆਂ ਨੂੰ ਬੰਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਕੰਪਨੀਆਂ 'ਚ ਮਜ਼ਦੂਰਾਂ ਦੀ ਸੁਰੱਖਿਆ ਦੀ ਅਣਦੇਖੀ ਹੋ ਰਹੀ ਹੈ ਅਤੇ ਇਸ ਖੇਤਰ 'ਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਰਿਹਾ ਹੈ।
ਰਾਜਸਥਾਨ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17754 ਹੋਈ, ਹੁਣ ਤੱਕ 409 ਲੋਕਾਂ ਦੀ ਗਈ ਜਾਨ
NEXT STORY