ਵਿਜੇਵਾੜਾ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਐੱਲ. ਜੀ. ਪੌਲੀਮਾਰ ਫੈਕਟਰੀ 'ਚ ਬੀਤੇ ਦਿਨੀਂ ਜ਼ਹਿਰੀਲੀ ਗੈਸ ਲੀਕ ਹੋਣ ਕਰ ਕੇ 12 ਲੋਕਾਂ ਦੀ ਮੌਤ ਹੋ ਗਈ ਅਤੇ 1000 ਦੇ ਕਰੀਬ ਲੋਕ ਬੀਮਾਰ ਹੋ ਗਏ। ਇਸ ਗੈਸ ਲੀਕ ਤ੍ਰਾਸਦੀ ਤੋਂ ਬਾਅਦ ਆਂਧਰਾ ਪ੍ਰਦੇਸ਼ ਸਰਕਾਰ ਨੇ 13 ਹਜ਼ਾਰ ਟਨ ਤਰਲ ਸਟਾਇਰੀਨ ਨੂੰ ਦੱਖਣੀ ਕੋਰੀਆ ਵਾਪਸ ਭੇਜ ਦਿੱਤਾ ਹੈ। ਇਸ ਸਟਾਇਰੀਨ ਰਸਾਇਣ ਨੂੰ ਕੰਪਨੀ ਨੇ ਦੱਖਣੀ ਕੋਰੀਆ ਦੇ ਸਿਓਲ ਸਥਿਤ ਉਸ ਦੇ ਹੈੱਡਕੁਆਰਟਰ ਵਾਪਸ ਭੇਜਿਆ। ਆਰ. ਆਰ. ਵੈਂਕਟਪੁਰਮ ਸਥਿਤ ਐਲ. ਜੀ. ਪੌਲੀਮਾਰ ਦੇ ਪਲਾਂਟ 'ਚ ਇਕ ਟੈਂਕ ਵਿਚ ਸਟਾਇਰੀਨ ਰੱਖੀ ਗਈ ਸੀ। ਆਂਧਰਾ ਪ੍ਰਦੇਸ਼ ਸਰਕਾਰ ਨੇ ਸਮੁੰਦਰੀ ਜਹਾਜ਼ ਟਰਾਂਸਪੋਰਟ ਮੰਤਰਾਲਾ ਨਾਲ ਗੱਲ ਕਰ ਕੇ ਇਸ ਰਸਾਇਣ ਨੂੰ ਵਾਪਸ ਕੰਪਨੀ ਦੇ ਹੈੱਡਕੁਆਰਟਰ ਸਿਓਲ ਭੇਜ ਲਈ ਇਕ ਵਿਸ਼ੇਸ਼ ਟੈਂਕਰ ਜਹਾਜ਼ ਦਾ ਪ੍ਰਬੰਧ ਕੀਤਾ।
ਓਧਰ ਵਿਸ਼ਾਖਾਪਟਨਮ ਦੇ ਜ਼ਿਲਾ ਕਲੈਕਟਰ ਵੀ. ਵਿਨੇ ਚੰਦ ਨੇ ਕਿਹਾ ਕਿ ਅਸੀਂ 8 ਹਜ਼ਾਰ ਟਨ ਸਟਾਇਰੀਨ ਦਾ ਕੰਟੇਨਰ ਸੋਮਵਾਰ ਨੂੰ ਭੇਜਿਆ ਅਤੇ ਬਾਕੀ ਬਚੇ 5 ਹਜ਼ਾਰ ਟਨ ਨੂੰ ਅਗਲੇ ਕੁਝ ਦਿਨਾਂ ਵਿਚ ਰਵਾਨਾ ਕਰ ਦੇਵਾਂਗੇ। ਪਲਾਂਟ ਵਿਚ ਬਚੇ ਸਟਾਇਰੀਨ ਨੂੰ ਠੋਸ ਅਵਸਥਾ ਵਿਚ ਬਦਲ ਦਿੱਤਾ ਗਿਆ ਹੈ। ਇਸ ਰਸਾਇਣ ਦਾ ਇਸਤੇਮਾਲ ਪੌਲੀਏਸਟਰ ਬਣਾਉਣ ਲਈ ਹੁੰਦਾ ਹੈ। ਦੱਸ ਦੇਈਏ ਕਿ 7 ਮਈ ਨੂੰ ਤੜਕਸਾਰ ਪਲਾਂਟ 'ਚੋਂ ਗੈਸ ਲੀਕ ਹੋਈ। ਇਸ ਨਾਲ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਵੱਡੀ ਗਿਣਤੀ 'ਚ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ। ਗੈਸ ਲੀਕ ਹੋਣ ਕਾਰਨ ਲੋਕ ਸੜਕਾਂ 'ਤੇ ਹੀ ਬੇਹੋਸ਼ ਹੁੰਦੇ ਗਏ। ਇਸ ਘਟਨਾ ਤੋਂ ਬਾਅਦ ਵੈਂਕਟਪੁਰਮ ਦੇ ਆਲੇ-ਦੁਆਲੇ ਪਿੰਡ ਦੇ ਲੋਕਾਂ ਨੇ ਪਲਾਂਟ ਦੇ ਸਾਹਮਣੇ ਲਾਸ਼ਾਂ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਪਲਾਂਟ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪਲਾਂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।
ਕੋਲਕਾਤਾ 'ਚ ਤਾਇਨਾਤ CISF ਕਰਮਚਾਰੀ ਦੀ ਕੋਵਿਡ-19 ਨਾਲ ਮੌਤ
NEXT STORY