ਪੁਰੀ (ਏਜੰਸੀ)- ਭਗਵਾਨ ਜਗਨਨਾਥ ’ਤੇ ਆਧਾਰਿਤ ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਤੇ ਪ੍ਰਸਤਾਵਿਤ ਸੀਰੀਅਲ ‘ਜੈ ਜਗਨਨਾਥ’ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਨੇ 28 ਅਗਸਤ ਨੂੰ ਰਿਲੀਜ਼ ਹੋਣ ਵਾਲੀ ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਪੁਰੀ ਦੇ 12ਵੀਂ ਸਦੀ ਦੇ ਸ਼੍ਰੀ ਜਗਨਨਾਥ ਮੰਦਰ ਦੀ ਸਰਵਉੱਚ ਧਾਰਮਿਕ ਸੰਸਥਾ ਮੁਕਤੀ ਮੰਡਪ ਪੰਡਿਤ ਸਭਾ ਦੇ ਸਥਾਈ ਪ੍ਰਧਾਨ ਸ਼ੰਕਰਾਚਾਰੀਆ ਨੇ ਸੋਮਵਾਰ ਸ਼੍ਰੀ ਜਗਨਨਾਥ ਮੰਦਰ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਗਜਪਤੀ ਮਹਾਰਾਜਾ ਦਿਵਿਆ ਸਿੰਘ ਦੇਵ ਨੂੰ ਇਕ ਚਿੱਠੀ ਲਿਖੀ ਸੀ। ਇਹ ਚਿੱਠੀ ਬੁੱਧਵਾਰ ਮੀਡੀਆ ਲਈ ਜਾਰੀ ਕੀਤੀ ਗਈ।
ਪੁਰੀ ਦੇ ਸ਼ੰਕਰਾਚਾਰੀਆ ਨੇ ਚਿੱਠੀ ’ਚ ਲਿਖਿਆ ਹੈ ਕਿ ਭਗਵਾਨ ਜਗਨਨਾਥ ਤੇ ਹੋਰ ਦੇਵਤਿਆਂ ਦੇ ਵਿਗੜੇ ਹੋਏ ਰੂਪ ਤੇ ਕਿਸੇ ਵੀ ਮਾਧਿਅਮ ਰਾਹੀਂ ਗੈਰ-ਪ੍ਰਮਾਣਿਕ ‘ਲੀਲਾ’ ਪਾਤਰਾਂ ਨੂੰ ਦਰਸਾਉਂਦੀਆਂ ਫਿਲਮਾਂ ਦੇ ਪ੍ਰਦਰਸ਼ਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਲੋੜ ਹੈ। ਮੁਕਤੀ ਮੰਡਪ ਪੰਡਿਤ ਸਭਾ ਨੇ ਵੀ ਫਿਲਮ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਪੰਡਿਤ ਸਭਾ ਨੇ 25 ਅਗਸਤ ਨੂੰ ਦੇਵ ਨੂੰ ਇਕ ਵੱਖਰੀ ਚਿੱਠੀ ਲਿਖੀ। ਸਭਾ ਜੋ ਮੰਦਰ ਦੀ ਪੂਜਾ ਕਰਨ, ਰਸਮਾਂ ਨਿਭਾਉਣ, ਪ੍ਰੰਪਰਾਵਾਂ ਦੀ ਪਾਲਣਾ ਕਰਨ ਤੇ ਸੱਭਿਆਚਾਰ ਸੰਬੰਧੀ ਅਹਿਮ ਫੈਸਲੇ ਲੈਂਦੀ ਹੈ, ਨੇ ਫਿਲਮ ਨੂੰ ਪੂਰੀ ਤਰ੍ਹਾਂ ਕਾਲਪਨਿਕ, ਬੇਬੁਨਿਆਦ ਤੇ ਧਰਮ ਗ੍ਰੰਥਾਂ, ਪ੍ਰੰਪਰਾ, ਇਤਿਹਾਸ ਤੇ ਰੀਤੀ-ਰਿਵਾਜਾਂ ਦੇ ਉਲਟ ਦੱਸਿਆ।
ਨੇਪਾਲ ਮਗਰੋਂ ਭਾਰਤ 'ਚ ਵੀ ਹੜ੍ਹ ਦਾ ਅਲਰਟ ! ਪਿੰਡਾਂ ਦੇ ਪਿੰਡ ਕਰਵਾਏ ਜਾ ਰਹੇ ਖਾਲੀ, ਘਰ ਛੱਡਣ ਨੂੰ ਮਜਬੂਰ ਹੋਏ ਲੋਕ
NEXT STORY