ਨਵੀਂ ਦਿੱਲੀ (ਭਾਸ਼ਾ)-ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜੋ ਲੋਕਾਂ ਨੂੰ ਉੱਚ ਰਿਟਰਨ ਦੇ ਬਹਾਨੇ ਨਿਵੇਸ਼ ਕਰਨ ਲਈ ਠੱਗਦਾ ਸੀ। ਇਹ ਘਪਲਾ ਲਗਭਗ 2,700 ਕਰੋੜ ਰੁਪਏ ਦਾ ਹੈ। ਆਰਥਿਕ ਅਪਰਾਧ ਸ਼ਾਖਾ ਦੀ ਵਧੀਕ ਕਮਿਸ਼ਨਰ ਅੰਮ੍ਰਿਤਾ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ ਇਸ ਸਬੰਧੀ ਹੁਣ ਤੱਕ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਾਜ਼ਾ ਕਾਰਵਾਈ ’ਚ ਜੁਗਲ ਕਿਸ਼ੋਰ ਨਾਮੀ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਉਸ ਦੇ ਦੋ ਸਾਥੀ ਸੁਭਾਸ਼ ਤੇ ਓਮੇਂਦਰ ਪਹਿਲਾਂ ਹੀ ਜੁਡੀਸ਼ੀਅਲ ਹਿਰਾਸਤ ’ਚ ਹਨ। ਤਿੰਨਾਂ ਵਿਰੁੱਧ ਦੇਸ਼ ਭਰ ’ਚ ਲਗਭਗ 150 ਕੇਸ ਹਨ, ਜਿਨ੍ਹਾਂ ਚੋਂ ਸਭ ਤੋਂ ਵੱਧ ਰਾਜਸਥਾਨ ’ਚ ਹਨ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਨੇਕਸਾ ਐਵਰਗ੍ਰੀਨ ਪ੍ਰਾਈਵੇਟ ਲਿਮਟਿਡ ਨਾਂ ਦੀ ਇਕ ਕੰਪਨੀ ਦੇ ਡਾਇਰੈਕਟਰਾਂ ਨੇ ਗੁਜਰਾਤ ਦੇ ਅਹਿਮਦਾਬਾਦ ਦੇ ਧੋਲੇਰਾ ’ਚ ਜ਼ਮੀਨ ਮੁਹੱਈਆ ਕਰਵਾਉਣ ਤੇ ਇਕ ਯਕੀਨੀ ਹਫਤਾਵਾਰੀ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ ਸੀ।
ਜੰਮੂ-ਕਸ਼ਮੀਰ: ਕਿਸ਼ਤਵਾੜ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਸੁਰੱਖਿਆ ਫੋਰਸਾਂ ਨੇ ਘੇਰਿਆ ਇਲਾਕਾ
NEXT STORY