ਨੈਸ਼ਨਲ ਡੈਸਕ : ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ਦੇ ਸ਼ਹਿਰੀ ਖੇਤਰਾਂ 'ਚ ਪਾਈਪਲਾਈਨ ਰਾਹੀਂ ਰਸੋਈਆਂ ਨੂੰ ਕੁਦਰਤੀ ਗੈਸ ਸਪਲਾਈ ਕੀਤੀ ਜਾਵੇਗੀ। ਬਿਹਾਰ ਸਰਕਾਰ ਨੇ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਤੇ ਬਿਹਾਰ ਸ਼ਹਿਰੀ ਗੈਸ ਵੰਡ ਨੀਤੀ, 2025 ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ...ਸਾਵਧਾਨ ! 27 ਹਜ਼ਾਰ ਲੋਕਾਂ ਦੇ ਰਾਸ਼ਨ ਕਾਰਡ ਹੋਣਗੇ ਬਲਾਕ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ?
ਬਿਹਾਰ ਸਰਕਾਰ ਦੇ ਖੁਰਾਕ ਅਤੇ ਖਪਤਕਾਰ ਵਿਭਾਗ ਨੇ 15 ਜੁਲਾਈ ਨੂੰ ਇਸ ਨਾਲ ਸਬੰਧਤ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੀਤੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਸ਼ਹਿਰੀ ਖੇਤਰਾਂ 'ਚ PNG ਘਰੇਲੂ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਨੀਤੀ ਨੂੰ ਮਨਜ਼ੂਰੀ ਮਿਲਣ ਨਾਲ, ਉਦਯੋਗਿਕ, ਵਪਾਰਕ, ਆਵਾਜਾਈ ਤੇ ਘਰੇਲੂ ਵਰਤੋਂ ਲਈ ਕੁਦਰਤੀ ਗੈਸ ਪ੍ਰਦਾਨ ਕਰਨਾ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਹੁਣ ਲੋਕਾਂ ਨੂੰ ਮਿਲੇਗੀ 125 ਯੂਨਿਟ ਮੁਫ਼ਤ ਬਿਜਲੀ, ਸੂਬਾ ਸਰਕਾਰ ਨੇ ਕਰ'ਤਾ ਐਲਾਨ
ਇਸ ਲਈ ਸ਼ਹਿਰੀ ਗੈਸ ਵੰਡ (CGD) ਨੈੱਟਵਰਕ ਦਾ ਵਿਸਤਾਰ ਕੀਤਾ ਜਾਵੇਗਾ। ਸਾਰੇ 38 ਜ਼ਿਲ੍ਹਿਆਂ 'ਚ ਛੇ ਸ਼ਹਿਰੀ ਗੈਸ ਵੰਡ ਇਕਾਈਆਂ ਰਾਹੀਂ ਲਗਭਗ 30 ਲੱਖ PNG ਘਰੇਲੂ ਗੈਸ ਪ੍ਰਦਾਨ ਕੀਤੀ ਜਾਵੇਗੀ। ਇਸਦੇ ਨਾਲ ਹੀ ਲਗਭਗ 650 CNG ਸਟੇਸ਼ਨਾਂ ਦਾ ਨਿਰਮਾਣ ਪ੍ਰਸਤਾਵਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ ; ਮੈਨੇਜਰ ਨੇ ਬੈਂਕ ਅੰਦਰ ਹੀ ਚੁੱਕਿਆ ਖ਼ੌਫ਼ਨਾਕ ਕਦਮ, ਜੇਬ 'ਚ ਮਿਲੇ 'ਨੋਟ' ਨੇ ਉਡਾਏ ਸਭ ਦੇ ਹੋਸ਼
NEXT STORY