ਜੈਪੁਰ : ਜੈਪੁਰ 'ਚ ਵਾਪਰੇ ਗੈਸ ਟੈਂਕਰ ਹਾਦਸੇ 'ਚ ਗੰਭੀਰ ਰੂਪ ਨਾਲ ਝੁਲਸ ਗਏ ਇਕ ਹੋਰ ਨੌਜਵਾਨ ਦੀ ਵੀਰਵਾਰ ਨੂੰ ਮੌਤ ਹੋ ਗਈ। ਇਸ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਡਾਕਟਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ 11 ਹੋਰ ਲੋਕਾਂ ਦਾ ਐੱਸਐੱਮਐੱਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਐੱਸਐੱਮਐੱਸ ਹਸਪਤਾਲ ਦੇ ਸੁਪਰਡੈਂਟ ਡਾਕਟਰ ਸੁਸ਼ੀਲ ਭਾਟੀ ਨੇ ਦੱਸਿਆ ਕਿ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਝੁਲਸ ਗਏ ਇੱਕ ਹੋਰ ਵਿਅਕਤੀ ਦੀ ਵੀਰਵਾਰ ਨੂੰ ਮੌਤ ਹੋ ਗਈ।
ਇਹ ਵੀ ਪੜ੍ਹੋ - IMD ਦਾ ਅਲਰਟ : ਅਗਲੇ 3 ਦਿਨਾਂ 'ਚ ਪਵੇਗੀ ਕੜਾਕੇ ਦੀ ਠੰਡ, ਭਾਰੀ ਮੀਂਹ ਦੇ ਵੀ ਆਸਾਰ
ਇਸ ਮੌਕੇ ਉਨ੍ਹਾਂ ਕਿਹਾ, ''ਇਸ ਸਮੇਂ ਹਸਪਤਾਲ 'ਚ 11 ਲੋਕਾਂ ਦਾ ਇਲਾਜ ਚੱਲ ਰਿਹਾ ਹੈ।'' ਉਨ੍ਹਾਂ ਕਿਹਾ ਕਿ ਦੋ-ਤਿੰਨ ਵਿਅਕਤੀਆਂ ਨੂੰ ਅੱਜ ਛੁੱਟੀ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ 60 ਫ਼ੀਸਦੀ ਝੁਲਸਣ ਵਾਲੇ 28 ਸਾਲਾ ਲਾਲਾਰਾਮ ਦੀ ਅੱਜ ਮੌਤ ਹੋ ਗਈ। ਉਹ ਵੈਂਟੀਲੇਟਰ 'ਤੇ ਸੀ। ਹਸਪਤਾਲ 'ਚ ਤਿੰਨ ਹੋਰ ਮਰੀਜ਼ ਵੈਂਟੀਲੇਟਰ 'ਤੇ ਹਨ। ਲਾਲਾਰਾਮ ਦੇ ਦੋਸਤ ਰਾਮਾਵਤਾਰ ਨੇ ਦੱਸਿਆ ਕਿ ਉਹ ਮਹਿੰਦਰਾ ਸੇਜ਼ ਸਥਿਤ ਇੱਕ ਆਈਟੀ ਕੰਪਨੀ ਵਿੱਚ ਸਕਿਓਰਿਟੀ ਗਾਰਡ ਸੀ ਅਤੇ ਮੋਟਰਸਾਈਕਲ 'ਤੇ ਦਫ਼ਤਰ ਜਾ ਰਿਹਾ ਸੀ, ਜਦੋਂ ਉਹ ਅੱਗ ਦੀ ਲਪੇਟ ਵਿੱਚ ਆ ਗਿਆ। ਉਸ ਦਿਨ ਲਾਲਾਰਾਮ ਦੀ ਡਿਊਟੀ ਸਵੇਰ ਦੀ ਸ਼ਿਫਟ ਵਿੱਚ ਸੀ।
ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ ਤੇ 400 ਯੂਨਿਟ ਮੁਫ਼ਤ ਬਿਜਲੀ
ਰਾਮਾਵਤਾਰ ਨੇ ਦੱਸਿਆ ਕਿ ਉਹ ਸਾਂਗਾਨੇਰ ਦਾ ਰਹਿਣ ਵਾਲਾ ਸੀ ਪਰ ਕੁਝ ਸਮਾਂ ਪਹਿਲਾਂ ਉਹ ਆਗਰਾ ਹਾਈਵੇਅ 'ਤੇ ਕਨੋਟਾ ਇਲਾਕੇ 'ਚ ਸ਼ਿਫਟ ਹੋ ਗਿਆ ਸੀ। ਘਟਨਾ ਦੇ ਸਮੇਂ ਉਹ ਮੋਟਰਸਾਈਕਲ 'ਤੇ ਸਵਾਰ ਸੀ। ਉਹ ਅਣਵਿਆਹਿਆ ਸੀ। ਇਸ ਹਾਦਸੇ 'ਚ ਗੰਭੀਰ ਰੂਪ ਨਾਲ ਝੁਲਸ ਗਏ ਤਿੰਨ ਲੋਕਾਂ ਦੀ ਬੁੱਧਵਾਰ ਨੂੰ ਮੌਤ ਹੋ ਗਈ। ਜੈਪੁਰ ਦੇ ਭੰਕਰੋਟਾ ਇਲਾਕੇ 'ਚ 20 ਦਸੰਬਰ ਤੜਕੇ ਜੈਪੁਰ-ਅਜਮੇਰ ਹਾਈਵੇਅ 'ਤੇ ਇਕ ਟਰੱਕ ਨੇ ਐੱਲਪੀਜੀ ਨਾਲ ਭਰੇ ਟੈਂਕਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਭਿਆਨਕ ਅੱਗ ਲੱਗ ਗਈ ਅਤੇ 35 ਤੋਂ ਵੱਧ ਵਾਹਨ ਪ੍ਰਭਾਵਿਤ ਹੋਏ। ਘਟਨਾ ਵਾਲੇ ਦਿਨ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੁਣ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ।
ਇਹ ਵੀ ਪੜ੍ਹੋ - ਬੁਰੀ ਖ਼ਬਰ! 1 ਜਨਵਰੀ ਤੋਂ ਇਨ੍ਹਾਂ Smartphones 'ਤੇ ਨਹੀਂ ਚਲੇਗਾ WhatsApp
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹੀਦ ਫ਼ੌਜੀਆਂ ਨੂੰ ਪੂਰੇ ਸਨਮਾਨ ਨਾਲ ਦਿੱਤੀ ਗਈ ਸ਼ਰਧਾਂਜਲੀ
NEXT STORY