ਨਵੀਂ ਦਿੱਲੀ - ਦੇਸ਼ ਦੀਆਂ ਪੱਛਮੀ ਅਤੇ ਉੱਤਰੀ ਸਰਹੱਦਾਂ ’ਤੇ ਫੌਜੀ ਤਿਆਰੀਆਂ ਨੂੰ ਪੁਖਤਾ ਬਣਾਉਣ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਦੇ ਹੋਏ ਰੱਖਿਆ ਮੰਤਰਾਲੇ ਨੇ ਭਾਰਤ ਡਾਇਨਾਮਿਕਸ ਲਿਮਟਿਡ ਤੋਂ ਸਵਦੇਸ਼ੀ ਇਨਵਾਰ ਐਂਟੀ-ਟੈਂਕ ਮਿਜ਼ਾਈਲਾਂ ਦੀ ਖਰੀਦ ਲਈ 2095.70 ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਹਸਤਾਖਰ ਕੀਤੇ ਹਨ।
ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਬੀ. ਡੀ. ਐੱਲ. ਦੇ ਪ੍ਰਤੀਨਿਧੀਆਂ ਨੇ ਅੱਜ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ’ਚ ਦਸਤਖਤ ਕੀਤੇ। ਇਨਵਾਰ ਐਂਟੀ-ਟੈਂਕ ਮਿਜ਼ਾਈਲਾਂ ਦੀ ਖਰੀਦ ਨਾਲ ਭਾਰਤੀ ਫੌਜ ਦੀਆਂ ਬਖਤਰਬੰਦ ਰੈਜੀਮੈਂਟਾਂ ਦਾ ਮੁੱਖ ਆਧਾਰ ਟੀ-90 ਦੀ ਮਾਰ ਕਰਨ ਦੀ ਸਮਰੱਥਾ ’ਚ ਵਾਧਾ ਹੋਵੇਗਾ। ਇਹ ਹਥਿਆਰ ਪ੍ਰਣਾਲੀ ਇਕ ਅਤਿ-ਆਧੁਨਿਕ ਲੇਜ਼ਰ-ਗਾਈਡਿਡ ਐਂਟੀ-ਟੈਂਕ ਮਿਜ਼ਾਈਲ ਹੈ।
ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦਾ ਦਾਅਵਾ : ਮੈਨੂੰ ਪਾਕਿ ਤੋਂ ਮਿਲ ਰਹੀਆਂ ਹਨ ਧਮਕੀਆਂ
NEXT STORY