ਨੈਸ਼ਨਲ ਡੈਸਕ : ਫ਼ੌਜ ਦਾ ਇਕ ਚੀਤਾ ਹੈਲੀਕਾਪਟਰ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ਖੇਤਰ ’ਚ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਬਦਕਿਸਮਤੀ ਨਾਲ ਦੋਵਾਂ ਪਾਇਲਟਾਂ ਦੀ ਮੌਤ ਹੋ ਗਈ। ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਪਾਇਲਟਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਪਛਾਣ ਲੈਫਟੀਨੈਂਟ ਕਰਨਲ ਵੀਵੀਬੀ ਰੈੱਡੀ ਅਤੇ ਮੇਜਰ ਏ. ਜਯੰਤ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸਰਕਾਰ ਦਾ ਇਕ ਸਾਲ ਪੂਰਾ ਹੋਣ 'ਤੇ CM ਮਾਨ ਦਾ ਬਿਆਨ, 'ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ' (ਵੀਡੀਓ)
ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਚੀਤਾ ਹੈਲੀਕਾਪਟਰ ਨੇ ਸਵੇਰੇ ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ਤੋਂ ਉਡਾਣ ਭਰੀ ਸੀ ਅਤੇ ਸਵੇਰੇ 9.15 ਵਜੇ ਏਅਰ ਕੰਟਰੋਲ ਰੂਮ ਦਾ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਫ਼ੌਜ, ਸਸ਼ਤਰ ਸੀਮਾ ਬਲ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਸ ਫੋਰਸ ਦੀਆਂ ਟੀਮਾਂ ਨੂੰ ਸਰਚ ਮੁਹਿੰਮ ’ਚ ਲਗਾਇਆ ਗਿਆ। ਹੈਲੀਕਾਪਟਰ ਦਾ ਮਲਬਾ ਮਾਂਡਲਾ ਦੇ ਪੂਰਬ ’ਚ ਬੰਗਲਾਜਾਪ ਪਿੰਡ ਨੇੜੇ ਮਿਲਿਆ।
ਨਵੇਂ ਸੰਸਦ ਭਵਨ 'ਚ ਮਿਲੇਗੀ 5000 ਸਾਲ ਪੁਰਾਣੀ ਭਾਰਤੀ ਸੱਭਿਆਚਾਰ ਦੀ ਝਲਕ, ਵੇਖੋ ਖ਼ੂਬਸੂਰਤ ਤਸਵੀਰਾਂ
NEXT STORY