ਮੁੰਬਈ, (ਭਾਸ਼ਾ)- ਗੈਰ-ਰਵਇਤੀ ਖਤਰਿਆਂ ਦੇ ਉਭਰਦੇ ਸੁਭਾਅ ਅਤੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਨੇ ਇਥੇ ਇਕ ਉੱਚ ਪੱਧਰੀ ਸਾਂਝਾ ਸੁਰੱਖਿਆ ਅਭਿਆਸ ਕੀਤਾ। ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਕ ਬਿਆਨ ’ਚ ਕਿਹਾ ਗਿਆ ਕਿ ਦੋ ਦਿਨਾ ਅਭਿਆਸ 30 ਅਤੇ 31 ਮਈ ਨੂੰ ਫੌਜ ਸਿਖਲਾਈ ਖੇਤਰ, ਕੋਲਾਬਾ ਅਤੇ ਫੋਰਸ ਵਨ ਸਿਖਲਾਈ ਖੇਤਰ ਮੁੰਬਈ ’ਚ ਆਯੋਜਿਤ ਕੀਤਾ ਗਿਆ ਅਤੇ ਇਸ ਦੀ ਸਮਾਪਤੀ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ’ਤੇ ਹੋਈ।
ਬਿਆਨ ਮੁਤਾਬਕ, ਦੋ ਦਿਨਾ ਵਿਆਪਕ ਅਭਿਆਸ ’ਚ ਜ਼ਮੀਨੀ ਫੌਜ, ਸਮੁੰਦਰੀ ਫੌਜ, ਹਵਾਈ ਫੌਜ, ਕੋਸਟਗਾਰਡ, ਫੋਰਸ ਵਨ (ਮਹਾਰਾਸ਼ਟਰ) ਅਤੇ ਮੁੰਬਈ ਪੁਲਸ ਦੀ ਲੜੀਬੱਧ ਹਿੱਸੇਦਾਰੀ ਵੇਖੀ ਗਈ। ਬਿਆਨ ’ਚ ਕਿਹਾ ਗਿਆ, ‘‘ਇਸ ਦਾ ਮੁਢਲਾ ਮਕਸਦ ਅੰਤਰ-ਏਜੰਸੀ ਸਹਿਯੋਗ ਨੂੰ ਮਜ਼ਬੂਤ ਕਰਨਾ, ਸੰਚਾਲਨ ਤਿਆਰੀ ਦਾ ਮੁਲਾਂਕਣ ਕਰਨਾ ਅਤੇ ਬਹੁ-ਦਿਸ਼ਾਵੀ ਸੁਰੱਖਿਆ ਪਰਿਦ੍ਰਿਸ਼ਾਂ ਲਈ ਏਕੀਕ੍ਰਿਤ ਪ੍ਰਤੀਕਿਰਿਆ ਪ੍ਰਣਾਲੀ ਨੂੰ ਜਾਂਚਣਾ ਸੀ।’’
ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫ਼ਬਾਰੀ, ਬਦਰੀਨਾਥ ਧਾਮ ਤੇ ਦਿੱਲੀ ’ਚ ਮੀਂਹ
NEXT STORY