ਦਤੀਆ- ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਫੌਜ ਦੀ ਫਾਇਰਿੰਗ ਰੇਂਜ 'ਚ ਗੋਲਾ ਬਾਰੂਦ ਦੇ ਟੁਕੜੇ 'ਚ ਧਮਾਕਾ ਹੋਣ ਨਾਲ ਇਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ 2 ਹੋਰ ਨਾਗਰਿਕ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਏਐੱਸਪੀ) ਸੁਨੀਲ ਕੁਮਾਰ ਸ਼ਿਵਹਰੇ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਜੈਤਪੁਰ ਪਿੰਡ ਨੇੜੇ ਵਾਪਰੀ ਅਤੇ ਜ਼ਖਮੀਆਂ ਨੂੰ ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਏਐੱਸਪੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੰਗਾਰਾਮ (17) ਵਜੋਂ ਹੋਈ ਹੈ, ਜਦੋਂ ਕਿ ਰਾਮੂ (23) ਅਤੇ ਮਨੋਜ (16) ਜ਼ਖਮੀ ਹੋ ਗਏ ਹਨ। ਇਹ ਇਲਾਕਾ ਦਤੀਆ ਸ਼ਹਿਰ ਤੋਂ 80 ਕਿਲੋਮੀਟਰ ਦੂਰ ਬਸਾਈ ਪੁਲਸ ਥਾਣੇ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ।
ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ, ਜ਼ਮੀਨ 'ਤੇ ਪਿਆ ਇਕ ਬਿਨਾਂ ਫਟਿਆ ਗੋਲਾ-ਬਾਰੂਦ ਦਾ ਟੁਕੜਾ ਉਦੋਂ ਫਟਿਆ ਜਦੋਂ ਪੀੜਤਾਂ 'ਚੋਂ ਇਕ ਨੇ ਉਸ ਨੂੰ ਚੁੱਕਿਆ। ਨੇੜੇ-ਤੇੜੇ ਦੇ ਪਿੰਡਾਂ 'ਚ ਰਹਿਣ ਵਾਲੇ ਲੋਕ ਹਮੇਸ਼ਾ ਕਬਾੜ ਵਜੋਂ ਵੇਚਣ ਲਈ ਗੋਲਾ-ਬਾਰੂਦ ਇਕੱਠਾ ਕਰਦੇ ਹਨ, ਜਿਸ 'ਚੋਂ ਤਾਂਬੇ ਵਰਗੀਆਂ ਧਾਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ, ਇਕ ਕੰਮ ਬੇਹੱਦ ਜ਼ੋਖ਼ਮ ਭਰਿਆ ਹੈ, ਕਿਉਂਕਿ ਬਿਨਾਂ ਫਟੇ ਗੋਲਾ-ਬਾਰੂਦ ਫਟ ਸਕਦੇ ਹਨ। ਏ.ਐੱਸ.ਪੀ. ਸ਼ਿਵਹਰੇ ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਅਮਰੀਕੀ ਯੂਨੀਵਰਸਿਟੀਆਂ ਨੂੰ ਭਾਰਤ 'ਚ ਕੈਂਪਸ ਸਥਾਪਤ ਕਰਨ ਦਾ ਦਿੱਤਾ ਸੱਦਾ
NEXT STORY