ਸ਼ਿਮਲਾ— ਰਿਪਬਲਿਕ ਟੀ. ਵੀ. ਦੇ ਸੰਪਾਦਕ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦੇਸ਼ ਭਰ 'ਚ ਚਰਚਾ ਹੋ ਰਹੀ ਹੈ। ਸਿਆਸਤਦਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧ ਜਤਾ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧ ਜਤਾਇਆ ਹੈ। ਠਾਕੁਰ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧ ਵਿਚ ਆਪਣੀ ਰਾਇ ਰੱਖੀ ਹੈ। ਮੁੱਖ ਮੰਤਰੀ ਠਾਕੁਰ ਨੇ ਪੱਤਰਕਾਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਹੋਏ ਲਿਖਿਆ ਕਿ ਮੈਂ ਲੋਕਤੰਤਰ ਦੇ ਚੌਥੇ ਸਤੰਭ ਅਤੇ ਆਜ਼ਾਦ ਮੀਡੀਆ 'ਤੇ ਕੀਤੇ ਗਏ ਇਸ ਹਮਲੇ ਦੀ ਘੋਰ ਨਿੰਦਾ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅਰਨਬ ਦੀ ਗ੍ਰਿਫ਼ਤਾਰੀ ਬਦਕਿਸਮਤੀ ਹੈ।
ਇਹ ਵੀ ਪੜ੍ਹੋ: ਮੁੰਬਈ ਪੁਲਸ ਨੇ ਰਿਪਬਲਿਕ ਟੀਵੀ ਦੇ ਐਡਿਟਰ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤਾ
ਜ਼ਿਕਰਯੋਗ ਹੈ ਕਿ ਰਿਪਬਲਿਕ ਟੀ. ਵੀ. ਦੇ ਸੰਪਾਦਕ ਅਰਨਬ ਗੋਸਵਾਮੀ 'ਤੇ ਇਕ ਇੰਟੀਰੀਅਰ ਡਿਜ਼ਾਈਨਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਅਰਨਬ ਗੋਸਵਾਮੀ ਅਤੇ ਦੋ ਹੋਰਨਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਡਿਜ਼ਾਈਨਰ ਨੂੰ ਉਨ੍ਹਾਂ ਦੀ ਬਕਾਇਆ ਰਾਸ਼ੀ ਨਹੀਂ ਚੁਕਾਈ। ਜਿਸ ਦੇ ਚੱਲਦੇ 53 ਸਾਲ ਦੇ ਇਸ ਡਿਜ਼ਾਈਨਰ ਨੂੰ ਖ਼ੁਦਕੁਸ਼ੀ ਕਰਨੀ ਪਈ। ਦੱਸ ਦੇਈਏ ਕਿ ਟੀ. ਆਰ. ਪੀ. ਘਪਲੇ ਨੂੰ ਲੈ ਕੇ ਪੱਤਰਕਾਰ ਅਰਨਬ ਗੋਸਵਾਮੀ ਪਿਛਲੇ ਦਿਨੀਂ ਵਿਵਾਦਾਂ ਦੇ ਘੇਰੇ 'ਚ ਆਏ ਸਨ।
ਇਹ ਵੀ ਪੜ੍ਹੋ: ਅਰਨਬ ਦੀ ਗ੍ਰਿਫ਼ਤਾਰੀ 'ਤੇ ਬੋਲੇ ਅਮਿਤ ਸ਼ਾਹ- 'ਐਮਰਜੈਂਸੀ ਦੀ ਯਾਦ ਆ ਗਈ'
ਖੇਡਦੇ-ਖੇਡਦੇ 200 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ 5 ਸਾਲਾ ਮਾਸੂਮ, ਰੈਸਕਿਊ ਲਈ ਆਰਮੀ ਨੂੰ ਬੁਲਾਇਆ
NEXT STORY