ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੀ ਨਵੀਂ ਪੀੜ੍ਹੀ ਦਾ ਸੁਰੱਖਿਅਤ ਭਵਿੱਖ ਯਕੀਨੀ ਕਰਨ ਲਈ ਧਾਰਾ 370, 35ਏ ਜ਼ਰੂਰੀ ਹੈ ਅਤੇ ਇਸ ਨੂੰ ਹਟਾਉਣ ਦੇ ਬੁਰੇ ਨਤੀਜੇ ਹੋਣਗੇ। ਦੱਸ ਦਈਏ ਕਿ ਪ੍ਰਧਾਨ ਕਈ ਵਾਰ ਧਾਰਾ 370 ਹਟਾਉਣ ਦੀ ਗੱਲ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ੇਖ ਮੁਹੰਮਦ ਅਬਦੁੱਲਾ ਨੇ ਸਾਡੇ ਸੂਬੇ 'ਚ ਗਰੀਬ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ 'ਤੇ ਮਾਲਕਾਨਾਂ ਹੱਕ ਦਿਵਾਇਆ। ਜਿਸ 'ਤੇ ਉਹ ਖੇਤੀ ਕਰਦੇ ਸਨ ਤੇ ਇਹ ਧਾਰਾ 370, 35ਏ ਕਾਰਨ ਹੀ ਸੰਭਵ ਹੋ ਸਕਿਆ।
ਸ਼ੋਪੀਆਂ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਇਹ ਬਿਆਨ ਦਿੱਤਾ, ਜਿਥੇ 6 ਮਈ ਨੂੰ ਵੋਟਿੰਗ ਹੋਣੀ ਹੈ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਧਾਰਾਵਾਂ 'ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਨਾਲ ਸਥਿਤੀ ਸੁਤੰਤਰਤਾ ਨਾਲ ਪਹਿਲਾਂ ਵਾਂਗ ਹੋ ਜਾਵੇਗੀ।
ਮਸੂਦ ਅਜ਼ਹਰ ਨੂੰ ਅੱਜ ਐਲਾਨਿਆ ਜਾ ਸਕਦਾ ਹੈ ਕੌਮਾਂਤਰੀ ਅੱਤਵਾਦੀ
NEXT STORY