ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਮਰਹੂਮ ਅਰੁਣ ਜੇਤਲੀ ਦਾ ਅੱਜ ਜਨਮ ਦਿਨ ਹੈ। ਦੱਸ ਦੇਈਏ ਕਿ ਇਸ ਸਾਲ ਬੀਮਾਰੀ ਤੋਂ ਬਾਅਦ 24 ਅਗਸਤ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਸਿਰਫ ਭਾਜਪਾ ਨੂੰ ਹੀ ਨਹੀਂ ਬਲਕਿ ਪੂਰੇ ਸਿਆਸੀ ਭਾਈਚਾਰਾ ਨੂੰ ਦੁੱਖ ਲੱਗਾ ਸੀ। ਇਹ ਜੇਤਲੀ ਦੀ ਸ਼ਖਸੀਅਤ ਦਾ ਖਾਸ ਗੁਣ ਸੀ ਕਿ ਉਨ੍ਹਾਂ ਦੇ ਦੋਸਤ ਲਗਭਗ ਹਰ ਪਾਰਟੀ 'ਚ ਸਨ। ਉਨ੍ਹਾਂ ਦੇ ਰਾਜਨੀਤਿਕ ਵਿਰੋਧੀ, ਸੰਸਦ 'ਚ ਉਨ੍ਹਾਂ ਨਾਲ ਜਬਰਦਸਤ ਬਹਿਸ ਕਰਨ ਵਾਲੇ ਨੇਤਾ ਵੀ ਉਨ੍ਹਾਂ ਨੂੰ ਆਪਣਾ ਸਾਥੀ ਮੰਨਦੇ ਸੀ, ਜੋ ਜਰੂਰਤ ਦੇ ਸਮੇਂ ਮਤਭੇਦ ਨੂੰ ਭੁਲਾ ਕੇ ਮਦਦ ਲਈ ਤਿਆਰ ਖੜ੍ਹੇ ਰਹਿੰਦੇ ਸੀ।
ਜੇਤਲੀ ਦੇ ਦੂਜੇ ਪਾਰਟੀਆਂ ਨਾਲ ਰਿਸ਼ਤਾ ਰਾਜਨੀਤਿਕ ਹੀ ਨਹੀਂ ਬਲਕਿ ਪਰਿਵਾਰਿਕ ਵੀ ਸੀ। ਉਨ੍ਹਾਂ ਦਾ ਵਿਆਹ ਵੀ ਕਾਂਗਰਸ ਦੇ ਕੱਦਾਵਰ ਨੇਤਾ ਦੀ ਧੀ ਨਾਲ ਹੋਇਆ ਸੀ। ਜੇਤਲੀ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਜੰਮੂ ਕਸ਼ਮੀਰ ਦੇ ਮੰਤਰੀ ਰਹੇ ਗਿਰਧਾਰੀ ਲਾਲ ਡੋਗਰਾ ਦੇ ਜਵਾਈ ਸਨ। ਉਨ੍ਹਾਂ ਦਾ ਵਿਆਹ 24 ਮਈ 1982 ਨੂੰ ਡੋਗਰਾ ਦੀ ਬੇਟੀ ਸੰਗੀਤਾ ਨਾਲ ਹੋਇਆ ਸੀ। ਉਨ੍ਹਾਂ ਦੇ ਸਹੁਰੇ ਕਠੂਆ ਜ਼ਿਲੇ 'ਚ ਹੀਰਾਨਗਰ ਦੇ ਪੈਯਾ ਪਿੰਡ 'ਚ ਹਨ।
ਜੇਤਲੀ ਦੇ ਵਿਆਹ 'ਚ ਭਾਜਪਾ ਦੇ ਦਿੱਗਜ਼ ਨੇਤਾ ਅਟਲ ਬਿਹਾਰੀ ਵਾਜਪਾਈ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਇਸ ਮੌਕੇ 'ਤੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ। ਇਹ ਉਹ ਸਮਾਂ ਸੀ ਜਦੋਂ ਜੇਤਲੀ ਨੂੰ ਰਾਜਨੀਤੀ 'ਚ ਆਏ ਕੁਝ ਹੀ ਸਮਾਂ ਹੋਇਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਵਿਆਹ 'ਚ ਭਾਰਤੀ ਰਾਜਨੀਤੀ ਦੀਆਂ ਉਸ ਦੌਰ ਦੀਆਂ ਉੱਚੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਜੇਤਲੀ ਨੂੰ ਇਸ ਵਿਆਹ ਦੇ ਕਾਰਨ ਮਜ਼ਾਕ 'ਚ 'ਕਸ਼ਮੀਰ ਦਾ ਜਮਾਈ ਬਾਬੂ' ਵੀ ਕਿਹਾ ਜਾਂਦਾ ਸੀ।
ਜ਼ਿਕਰਯੋਗ ਹੈ ਕਿ ਗਿਰਧਾਰੀ ਲਾਲ ਡੋਗਰਾ ਆਜ਼ਾਦੀ ਤੋਂ ਬਾਅਦ 1975 ਤੱਕ ਜੰਮੂ-ਕਸ਼ਮੀਰ ਦੇ ਵਿੱਤ ਮੰਤਰੀ ਰਹੇ। ਜੰਮੂ ਅਤੇ ਊਧਮਪੁਰ ਤੋਂ ਉਹ ਕਾਂਗਰਸ ਦੇ ਸੰਸਦ ਮੈਂਬਰ ਵੀ ਰਹੇ। ਇੰਦਰਾ ਗਾਂਧੀ ਇਕ ਸਮੇਂ ਉਨ੍ਹਾਂ ਨੂੰ ਲੋਕ ਸਭਾ ਦਾ ਸਪੀਕਰ ਬਣਾਉਣਾ ਚਾਹੁੰਦੀ ਸੀ ਪਰ ਡੋਗਰਾ ਇਸ ਦੇ ਲਈ ਤਿਆਰ ਨਹੀਂ ਹੋਏ। 1987 'ਚ ਉਨ੍ਹਾਂ ਦਾ ਦਿਹਾਂਤ ਹੋਇਆ। ਉਨ੍ਹਾਂ ਦੀ 25ਵੀਂ ਬਰਸੀ 'ਚ ਉਸ ਸਮੇਂ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਉਨ੍ਹਾਂ ਦੀ ਜੀਵਨੀ 'ਪੀਪਲਜ਼ਮੈਨ' ਦਾ ਵੀ ਉਦਘਾਟਨ ਕੀਤਾ, 2015 'ਚ ਉਨ੍ਹਾਂ ਦੀ ਸ਼ਤਾਬਦੀ ਸਮਾਰੋਹ 'ਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ ਸੀ।
ਸ਼੍ਰੀਨਗਰ 'ਚ ਸੀਜ਼ਨ ਦੀ ਸਭ ਤੋਂ ਠੰਡੀ ਰਾਤ, ਨਵੇਂ ਸਾਲ ਤੋਂ ਪਹਿਲਾਂ ਪਵੇਗੀ ਬਰਫ
NEXT STORY