ਨੈਸ਼ਨਲ ਡੈਸਕ : ਝਾਂਸੀ ਜ਼ਿਲੇ ਦੇ ਰੌਣੀ ਪਿੰਡ ਦੀ ਪੰਚਾਇਤ ਵਿਚ ਸ਼ੁੱਕਰਵਾਰ ਦੇਰ ਰਾਤ ‘ਫਲਦਾਨ’ (ਵਿਆਹ ਦੀ ਇਕ ਰਸਮ) ਦੌਰਾਨ ਹੋਏ ਝਗੜੇ ਨੇ ਵਿਆਹ ਸਮਾਰੋਹ ਨੂੰ ਖਰਾਬ ਕਰ ਦਿੱਤਾ। ਲਾੜੇ, ਪੁਸ਼ਪੇਂਦਰ ਅਹੀਰਵਾਰ ਅਤੇ ਉਸਦੇ ਪਰਿਵਾਰ ਨੇ ਅਚਾਨਕ 10 ਲੱਖ ਰੁਪਏ ਦੀ ਮੰਗ ਕੀਤੀ, ਜਿਸ ਨਾਲ ਲਾੜੀ ਦਾ ਪਰਿਵਾਰ ਸਦਮੇ ਵਿਚ ਪੈ ਗਿਆ।
ਦੋਸ਼ ਹੈ ਕਿ ਲਾੜੇ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਲਾੜੀ ਦੇ ਪਰਿਵਾਰ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਫਰਾਰ ਹੋ ਗਿਆ। ਪੀੜਤਾ ਦੇ ਪਿਤਾ ਚਤੁਰਭੁਜ ਅਹੀਰਵਾਰ ਨੇ ਦੱਸਿਆ ਕਿ ਵਿਆਹ ਇਕ ਸਾਲ ਪਹਿਲਾਂ ਤੈਅ ਹੋਇਆ ਸੀ। ਇਕ ਮੁੰਦਰੀ, ਇਕ ਚੇਨ ਅਤੇ ਲੱਖਾਂ ਰੁਪਏ ਨਕਦ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ। ਸ਼ੁਰੂਆਤ ਵਿਚ ਮੰਗ 5 ਲੱਖ ਰੁਪਏ ਦੀ ਸੀ, ਜੋ ਕਿ ਅੰਸ਼ਿਕ ਤੌਰ ’ਤੇ ਪੂਰੀ ਹੋ ਗਈ ਸੀ ਪਰ ਲਾੜੇ ਦੇ ਪਰਿਵਾਰ ਨੇ ਸਮਾਰੋਹ ਦੌਰਾਨ ਮੰਗ ਵਧਾ ਕੇ 8 ਤੋਂ 10 ਲੱਖ ਰੁਪਏ ਕਰ ਦਿੱਤੀ। ‘ਫਲਦਾਨ’ ਰਸਮ ਦੌਰਾਨ ਲਾੜਾ ਅਚਾਨਕ ਉੱਠਕੇ ਚੱਲਿਆ ਗਿਆ ਅਤੇ ਲਾੜੀ ਦਾ ਪਰਿਵਾਰ ਕਮਰੇ ਵਿਚ ਫਸਿਆ ਰਿਹਾ।
ਮਥੁਪੁਰਾ ਪਿੰਡ ਦੇ ਮੁਖੀ ਬਾਲਮੁਕੁੰਦ ਅਹੀਰਵਾਰ ਨੇ ਦੱਸਿਆ ਕਿ ਲਾੜਾ ਮੁਨਸਿਫ਼ (ਜੱਜ) ਦੇ ਦਫ਼ਤਰ ਵਿਚ ਚੌਥਾ ਦਰਜਾ ਕਰਮਚਾਰੀ ਹੈ ਅਤੇ ਇਹ ਝਗੜਾ ਉਸ ਦੀਆਂ ਲਗਾਤਾਰ ਵਧਦੀਆਂ ਦਾਜ ਦੀਆਂ ਮੰਗਾਂ ਕਾਰਨ ਹੋਇਆ ਸੀ। ਲਾੜੀ ਪੱਖ ਨੇ ਰਸਮਾਂ ’ਤੇ ਬਹੁਤ ਖਰਚ ਕੀਤਾ ਪਰ ਲਾੜੇ ਪੱਖ ਵਾਲੇ ਤੋਹਫੇ ਤੇ ਪੈਸੇ ਲੈ ਕੇ ਫਰਾਰ ਹੋ ਗਏ। ਮੌਰਾਨੀਪੁਰ ਪੁਲਸ ਸਟੇਸ਼ਨ ਦੀ ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਹੋਏ ਖਰਚਿਆਂ ਦੀ ਭਰਪਾਈ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਾਨਪੁਰ ’ਚ 6 ਸਾਲ ਦੇ ਬੱਚੇ ਦੀ ਅਗਵਾ ਪਿੱਛੋਂ ਹੱਤਿਆ, ਪਾਂਡੂ ਨਦੀ ’ਚੋਂ ਲਾਸ਼ ਮਿਲੀ; ਗੁਆਂਢੀ ਹਿਰਾਸਤ ’ਚ
NEXT STORY