ਸਦੀਆਂ ਤੋਂ ਚੱਲੀ ਆ ਰਹੀ ਬਾਲ ਵਿਆਹ ਦੀ ਕੁਰੀਤੀ ਤੋਂ ਭਾਰਤ ਅੱਜ 21ਵੀਂ ਸਦੀ ’ਚ ਵੀ ਮੁਕਤ ਨਹੀਂ ਹੋ ਸਕਿਆ ਹੈ। ਦੇਸ਼ ’ਚ ਬਾਲ ਵਿਆਹ ਰੋਕਣ ਲਈ ਸਖਤ ਕਾਨੂੰਨ ਹੋਣ ਦੇ ਬਾਵਜੂਦ ਦੁਨੀਆ ਦੇ ਇਕ ਤਿਹਾਈ ਬਾਲ ਵਿਆਹ ਭਾਰਤ ’ਚ ਹੁੰਦੇ ਹਨ।
ਬਾਲ ਵਿਆਹ ਬੱਚਿਆਂ ਦਾ ਭਵਿੱਖ ਚਾਰ ਤਰ੍ਹਾਂ ਨਾਲ ਬਰਬਾਦ ਕਰਦੇ ਹਨ। ਇਹ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕਰਦੇ ਹਨ, ਸਮੇਂ ਤੋਂ ਪਹਿਲਾਂ ਗਰਭਧਾਰਨ ਨਾਲ ਲੜਕੀਆਂ ਅਤੇ ਬੱਚਿਆਂ ਦੀ ਜ਼ਿੰਦਗੀ ਖਤਰੇ ’ਚ ਪੈਂਦੀ ਹੈ, ਬਚਪਨ ’ਚ ਵਿਆਹ ਕਰਨ ਵਾਲੀਆਂ ਲੜਕੀਆਂ ਦੇ ਘਰੇਲੂ ਹਿੰਸਾ ਦੀ ਸ਼ਿਕਾਰ ਹੋਣ ਦਾ ਖਤਰਾ ਵਧ ਹੁੰਦਾ ਹੈ ਅਤੇ ਬਾਲਿਕਾ ਨੂੰਹਾਂ ਦੀ ਮਾਨਸਿਕ ਸਥਿਤੀ ਖਰਾਬ ਹੋ ਸਕਦੀ ਹੈ।
ਪਿਛਲੇ 3 ਸਾਲਾਂ ’ਚ ਬਾਲ ਵਿਆਹਾਂ ’ਚ ਅਚਾਨਕ ਵੱਡਾ ਵਾਧਾ ਦਰਜ ਕੀਤਾ ਿਗਆ ਹੈ। ‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਦੇ ਅਨੁਸਾਰ ਸਾਲ 2023 ’ਚ ਬਾਲ ਵਿਆਹਾਂ ਲਈ 16,737 ਲੜਕੀਆਂ ਨੂੰ ਅਗਵਾ ਕੀਤਾ ਿਗਆ।
2023 ’ਚ 2022 ਦੀ ਤੁਲਨਾ ’ਚ 6 ਗੁਣਾ ਵੱਧ 6038 ਮਾਮਲੇ ਦਰਜ ਕੀਤੇ ਗਏ। 2023 ’ਚ ਬਾਲ ਵਿਆਹ ਦੇ ਸਭ ਤੋਂ ਵੱਧ (5267) ਮਾਮਲੇ ਆਸਾਮ ’ਚ ਦਰਜ ਕੀਤੇ ਗਏ ਜੋ ਪੂਰੇ ਦੇਸ਼ ’ਚ ਦਰਜ ਬਾਲ ਵਿਆਹ ਦੇ ਕੁੱਲ ਮਾਮਲਿਆਂ ਦੇ ਲਗਭਗ 90 ਫੀਸਦੀ ਹਨ।
‘ਬਾਲ ਵਿਆਹ ਰੋਕਥਾਮ ਕਾਨੂੰਨ’ ਦੇ ਅਧੀਨ ਲੜਕੀ ਦੀ ਵਿਆਹ ਦੀ ਉਮਰ 18 ਸਾਲ ਅਤੇ ਲੜਕੇ ਦੀ 21 ਸਾਲ ਹੈ। ‘ਬਾਲ ਵਿਆਹ’ ’ਤੇ 2 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ, ਇਹ ਅਪਰਾਧ ਗੈਰ-ਜ਼ਮਾਨਤੀ ਹੈ।
ਬਾਲ ਵਿਆਹ ਦੇ ਵਿਰੁੱਧ ਕਾਨੂੰਨ ਹੋਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਅਜੇ ਵੀ ਲੋਕਾਂ ’ਚ ਜਾਗਰੂਕਤਾ ਲਿਆਉਣ ਦੀ ਲੋੜ ਹੈ। ਵਿਕਸਤ ਭਾਰਤ ਦੇ ਨਿਰਮਾਣ ਲਈ ਹੋਰਨਾਂ ਗੱਲਾਂ ਦੇ ਇਲਾਵਾ ਬਾਲ ਵਿਆਹ ਰੋਕਣਾ ਵੀ ਜ਼ਰੂਰੀ ਹੈ।
–ਵਿਜੇ ਕੁਮਾਰ
‘ਹਰਿਆਣਾ ਸਰਕਾਰ ਦਾ ਸਹੀ ਫੈਸਲਾ’ ਜੋਖਮ ਵਾਲੇ ਕੰਮਾਂ ਤੋਂ ਵੀ ਕਮਾ ਸਕਣਗੀਆਂ ਔਰਤਾਂ!
NEXT STORY