ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਅਤੇ ਲੱਦਾਖ ਵਿਚ ਸ਼ਨੀਵਾਰ ਨੂੰ ਵੀ ਠੰਡ ਦਾ ਕਹਿਰ ਜਾਰੀ ਰਿਹਾ। ਸ਼੍ਰੀਨਗਰ ਵਿਚ ਪਿਛਲੀ ਰਾਤ ਯਾਨੀ ਕਿ ਸ਼ੁੱਕਰਵਾਰ ਦੀ ਰਾਤ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ ਗਈ, ਜਿੱਥੇ ਤਾਪਮਾਨ 0 ਤੋਂ 5.8 ਡਿਗਰੀ ਸੈਲਸੀਅਸ ਹੇਠਾਂ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੱਦਾਖ ਦੇ ਲੇਹ ਅਤੇ ਦਰਾਸ ਵਿਚ ਘੱਟ ਤੋਂ ਘੱਟ ਤਾਪਮਾਨ ਮਾਈਨਸ 19.1 ਡਿਗਰੀ ਸੈਲਸੀਅਸ ਅਤੇ ਮਾਈਨਸ 28.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸ਼੍ਰੀਨਗਰ ਦੇ ਕਈ ਇਲਾਕਿਆਂ ਵਿਚ ਸ਼ੁੱਕਰਵਾਰ ਦੀ ਰਾਤ ਨੂੰ ਤਾਪਮਾਨ 0 ਤੋਂ 5.8 ਡਿਗਰੀ ਸੈਲਸੀਅਸ ਹੇਠਾਂ ਪੁੱਜਣ ਤੋਂ ਬਾਅਦ ਪਾਣੀ ਦੀ ਸਪਲਾਈ ਕਰਨ ਵਾਲੀਆਂ ਲਾਈਨਾਂ ਜਮ ਗਈਆਂ। ਇਸ ਤੋਂ ਪਿਛਲੀ ਰਾਤ ਯਾਨੀ ਕਿ ਵੀਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ 0 ਤੋਂ 5.6 ਡਿਗਰੀ ਸੈਲਸੀਅਸ ਹੇਠਾਂ ਸੀ। ਮੌਸਮ ਵਿਭਾਗ ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਨੂੰ ਕਸ਼ਮੀਰ ਵਿਚ ਬਾਰਿਸ਼ ਅਤੇ ਬਰਫਬਾਰੀ ਦਾ ਅਨੁਮਾਨ ਜਤਾਇਆ ਹੈ। ਅਧਿਕਾਰੀ ਨੇ ਕਿਹਾ ਕਿ ਕਸ਼ਮੀਰ ਵਿਚ 31 ਦਸੰਬਰ ਤੋਂ ਕੁਝ ਦਿਨਾਂ ਤਕ ਹਲਕੀ ਬਾਰਿਸ਼ ਜਾਂ ਬਰਫਬਾਰੀ ਹੋਣ ਦਾ ਸੰਭਾਵਨਾ ਹੈ।
ਆਸਾਮ ਨੂੰ ਨਾਗਪੁਰ ਅਤੇ RSS ਦੇ ਚੱਡੀਵਾਲੇ ਨਹੀਂ ਚਲਾਉਣਗੇ : ਰਾਹੁਲ ਗਾਂਧੀ
NEXT STORY