ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ 'ਫਰਜ਼ੀ ਰਾਸ਼ਟਰਵਾਦ' ਦੇ ਨਾਂ 'ਤੇ ਵੋਟਾਂ ਮੰਗਣ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਮੋਦੀ ਨੇ 'ਜੁਮਲੇਬਾਜ਼ੀ', ਵਿਦੇਸ਼ ਦੀ ਸੈਰ ਅਤੇ ਭਾਸ਼ਣ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ। ਮੋਦੀ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਸ਼ਾਸਨ ਦਾ 'ਨਾਕਾਮਪੰਥੀ' ਮਾਡਲ ਲੈ ਕੇ ਆਈ ਹੈ। ਇਸ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਨੇ ਸਿੱੱਖਿਆ, ਸਿਹਤ, ਬਿਜਲੀ-ਪਾਣੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ।
ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਕੀ ਕੀਤਾ ਹੈ? ਉਨ੍ਹਾਂ ਟਵੀਟ ਕੀਤਾ, ''ਅਸੀਂ ਸਿੱਖਿਆ, ਸਿਹਤ, ਬਿਜਲੀ, ਪਾਣੀ ਸਮੇਤ ਅਨੇਕਾਂ ਕੰਮ ਕੀਤੇ। ਮੋਦੀ ਜੀ ਨੇ 5 ਸਾਲ ਵਿਚ ਕੀ ਕੀਤਾ- ਭਾਸ਼ਣ, ਵਿਦੇਸ਼ ਦੀ ਸੈਰ ਅਤੇ ਜੁਮਲੇਬਾਜ਼ੀ? ਹੋਰ ਕੁਝ ਨਹੀਂ। ਇਸ ਲਈ ਅੱਜ ਤੁਸੀਂ ਫਰਜ਼ੀ ਅਤੇ ਝੂਠੇ ਰਾਸ਼ਟਰਵਾਦ ਦੇ ਨਾਂ 'ਤੇ ਵੋਟਾਂ ਮੰਗ ਰਹੇ ਹੋ।
ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਦਿੱਲੀ ਵਾਸੀਆਂ ਨੇ ਤੁਹਾਡੇ ਤੋਂ 3 ਸਵਾਲ ਪੁੱਛੇ ਸਨ। ਭਾਜਪਾ ਨੇ ਆਰਡੀਨੈਂਸ ਪਾਸ ਕਿਉਂ ਨਹੀਂ ਕੀਤਾ ਅਤੇ ਦਿੱਲੀ 'ਚ ਸੀਲਿੰਗ ਕਿਉਂ ਨਹੀਂ ਰੁਕਵਾਈ? ਮੋਦੀ ਨੇ 2014 ਵਿਚ ਦਿੱਲੀ ਨੂੰ ਪੂਰਨ ਰਾਜ ਦਾ ਵਾਅਦ ਕੀਤਾ ਸੀ। ਇਸ ਦੇ ਬਾਵਜੂਦ ਪੂਰਨ ਰਾਜ ਦਾ ਦਰਜਾ ਨਹੀਂ ਦਿੱਤਾ ਗਿਆ। ਇਮਰਾਨ ਖਾਨ ਨਰਿੰਦਰ ਮੋਦੀ ਦਾ ਸਮਰਥਨ ਕਿਉਂ ਕਰ ਰਹੇ ਹਨ? ਕੇਜਰੀਵਾਲ ਨੇ ਆਪਣੇ ਟਵੀਟ ਵਿਚ ਮੋਦੀ ਦੇ ਉਸ ਟਵੀਟ ਨੂੰ ਟੈਗ ਕੀਤਾ, ਜਿਸ ਵਿਚ ਮੋਦੀ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਸ਼ਾਸਨ ਦਾ ਨਾਕਾਮਪੰਥੀ ਮਾਡਲ ਲੈ ਕੇ ਆਈ।
ਰਾਜੀਵ ਗਾਂਧੀ ਕਤਲਕਾਂਡ : ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ
NEXT STORY