ਨੈਸ਼ਨਲ ਡੈਸਕ– ਭਲੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਗੁਜਰਾਤ-ਹਿਮਾਚਲ ’ਚ ਹਾਰ ਦਾ ਮੂੰਹ ਦੇਖਣਾ ਪਿਆ ਹੋਵੇ ਪਰ ਇਸ ਦੇ ਬਾਵਜੂਦ ਹੁਣ ਇਸ ਪਾਰਟੀ ਨੇ ਅਨੋਖਾ ਰਿਕਾਰਡ ਬਣਾ ਦਿੱਤਾ ਹੈ।
ਦਰਅਸਲ, ਆਮ ਆਦਮੀ ਪਾਰਟੀ ਨੇ ਗੁਜਰਾਤ ’ਚ ਰਾਸ਼ਟਰੀ ਪਾਰਟੀ ਜਾ ਦਰਜਾ ਹਾਸਿਲ ਕਰ ਲਿਆ ਹੈ। ਆਮ ਆਦਮੀ ਪਾਰਟੀ ਨੇ ਗੁਜਰਾਤ ਚੋਣਾਂ ’ਚ ਹੁਣ ਤਕ ਕਰੀਬ 13 ਫੀਸਦੀ ਵੋਟਾਂ ਹਾਸਿਲ ਕਰ ਲਈਆਂ ਹਨ। ਇਸ ਦੇ ਨਾਲ ਹੀ ਆਪ ਗੁਜਰਾਤ ’ਚ ਇਕ ਖੇਤਰੀ ਅਤੇ ਰਾਸ਼ਟਰੀ ਪਾਰਟੀ ਵੀ ਬਣ ਗਈ ਹੈ। ਇਸ ਤਰ੍ਹਾਂ ਦੇਸ਼ ’ਚ ਹੁਣ ਰਾਸ਼ਟਰੀ ਪਾਰਟੀਆਂ ਦੀ ਗਿਣਤੀ ਵੱਧ ਕੇ 9 ਹੋ ਜਾਵੇਗੀ। ਹਾਲਾਂਕਿ, ਇਸਦਾ ਐਲਾਨ ਚੋਣ ਕਮਿਸ਼ਨ ਦੁਆਰਾ ਬਾਅਦ ’ਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਾਂਗਰਸ, ਭਾਜਪਾ, ਤ੍ਰਿਣਮੂਲ ਕਾਂਗਰਸ, ਐੱਨ.ਸੀ.ਪੀ., ਸੀ.ਪੀ.ਆਈ., ਸੀ.ਪੀ.ਆਈ.ਐੱਮ. ਅਤੇ ਐੱਨ.ਪੀ.ਪੀ. ਪਹਿਲਾਂ ਤੋਂ ਹੀ ਰਾਸ਼ਟਰੀ ਪਾਰਟੀ ਹੈ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ’ਚ ਬੁੱਧਵਾਰ ਨੂੰ 134 ਸੀਟਾਂ ਜਿੱਤ ਕੇ ਇਸ ਵੱਕਾਰੀ ਨਗਰ ਨਿਗਮ ’ਤੇ ਭਾਜਪਾ ਦਾ 15 ਸਾਲਾਂ ਦਾ ਸ਼ਾਸਨ ਖ਼ਤਮ ਕਰ ਦਿੱਤਾ। ਐੱਮ.ਸੀ.ਡੀ. ਦੇ 250 ਵਾਰਡਾਂ ’ਚ ਹੋਈਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 104 ਸੀਟਾਂ ਹਾਸਿਲ ਕੀਤੀਆਂ ਜਦਕਿ ਕਾਂਗਰਸ ਦੇ ਹਿੱਸੇ ’ਚ ਸਿਰਫ 9 ਸੀਟਾਂ ਆਈਆਂ। ਇਨ੍ਹਾਂ ਨਤੀਜਿਆਂ ਦਾ ਰਾਸ਼ਟਰੀ ਰਾਜਧਾਨੀ ’ਚ ਆਪ ਅਤੇ ਭਾਜਪਾ ਵਿਚਾਲੇ ਚੱਲ ਰਹੇ ਸੱਤਾ ਸੰਘਰਸ਼ ’ਤੇ ਵੀ ਪ੍ਰਭਾਵ ਪਵੇਗਾ। ਐੱਮ.ਸੀ.ਡੀ. ਚੋਣਾਂ ’ਚ ਜਿੱਤ ਤੋਂ ਖੁੱਸ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਗਰਿਕ ਸੁਵਿਧਾਵਾਂ ’ਚ ਸੁਧਾਰ ਦਾ ਸੰਕਲਪ ਵਿਅਕਤ ਕੀਤਾ ਅਤੇ ਇਸ ਲਈ ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ਼ੀਰਵਾਦ ਮੰਗਿਆ।
ਜੰਮੂ ਕਸ਼ਮੀਰ : ਮਹਿਬੂਬਾ ਮੁਫ਼ਤੀ ਨੇ ਅਨੰਤਨਾਗ ਜ਼ਿਲ੍ਹੇ 'ਚ ਸਰਕਾਰੀ ਘਰ ਕੀਤਾ ਖ਼ਾਲੀ
NEXT STORY