ਗੈਜੇਟ ਡੈਸਕ– ਦਿੱਲੀ ’ਚ ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਰਾਜਧਾਨੀ ’ਚ ਵਿਗੜਦੇ ਹਾਲਾਤ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਬੈੱਡ ਬਹੁਤ ਤੇਜ਼ੀ ਨਾਲ ਖਤਮ ਹੋ ਰਹੇ ਹਨ, ਆਈ.ਸੀ.ਯੂ. ਬੈੱਡ ਦੀ ਕਾਫੀ ਕਮੀ ਹੋ ਗਈ ਹੈ। ਪੂਰੀ ਦਿੱਲੀ ’ਚ 100 ਤੋਂ ਵੀ ਘੱਟ ਆਈ.ਸੀ.ਯੂ. ਬੈੱਡ ਬਚੇ ਹਨ। ਆਕਸੀਜਨ ਦੀ ਵੀ ਕਾਫੀ ਕਮੀ ਹੈ। ਅਸੀਂ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ’ਚ ਹਾਂ ਅਤੇ ਸਾਨੂੰ ਕੇਂਦਰ ਸਰਕਾਰ ਤੋਂ ਮਦਦ ਮਿਲ ਰਹੀ ਹੈ।
ਇਹ ਵੀ ਪੜ੍ਹੋ– ਕੋਰੋਨਾ ਨਾਲ ਜੂਨ ’ਚ ਹਰ ਦਿਨ 2500 ਲੋਕਾਂ ਦੀ ਹੋ ਸਕਦੀ ਹੈ ਮੌਤ: ਰਿਪੋਰਟ
दिल्ली में कोरोना संक्रमण की मौजूदा स्थिति पर एक महत्वपूर्ण प्रेस कॉन्फ्रेंस | LIVE https://t.co/OsuXDGFy0e
— Arvind Kejriwal (@ArvindKejriwal) April 18, 2021
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਕੇਸ
ਦਿੱਲੀ ’ਚ ਬੈੱਡ ਵਧਾਉਣ ’ਤੇ ਜ਼ੋਰ
ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ ਲਗਭਗ 25,500 ਮਾਮਲੇ ਆਏ ਹਨ। ਚਿੰਤਾ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ ’ਚ ਪਾਜ਼ੇਟਿਵ ਰੇਟ ਵਧ ਕੇ ਕਰੀਬ 30 ਫੀਸਦੀ ਹੋ ਗਿਆ ਹੈ। ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਕੱਲ ਮੇਰੀ ਡਾ. ਹਰਸ਼ਵਰਧਨ ਨਾਲ ਗੱਲ ਹੋਈ ਸੀ, ਮੈਂ ਉਨ੍ਹਾਂ ਨੂੰ ਦੱਸਿਆ ਕਿ ਸਾਨੂੰ ਬੈੱਡ ਅਤੇ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਹੈ। ਅੱਜ ਅਮਿਤ ਸ਼ਾਹ ਨਾਲ ਗੱਲ ਹੋਈ, ਮੈਂ ਉਨ੍ਹਾਂ ਨੂੰ ਵੀ ਦੱਸਿਆ ਕਿ ਬੈੱਡ ਦੀ ਬਹੁਤ ਲੋੜ ਹੈ। ਦਿੱਲੀ ’ਚ ਕੇਂਦਰ ਸਰਕਾਰ ਦੇ ਹਸਪਤਾਲਾਂ ’ਚ 10,000 ਬੈੱਡ ਹਨ, ਉਸ ਵਿਚ 1800 ਬੈੱਡ ਕੋਰੋਨਾ ਲਈ ਰਾਖਵੇਂ ਹਨ। ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਇੰਨੀ ਗੰਭੀਰ ਸਥਿਤੀ ’ਚ ਘੱਟੋ-ਘੱਟ 7,000 ਬੈੱਡ ਕੋਰੋਨਾ ਲਈ ਰਾਖਵੇਂ ਕੀਤੇ ਜਾਣ ਅਤੇ ਸਾਨੂੰ ਤੁਰੰਤ ਆਕਸੀਜਨ ਦੀ ਸਪਲਾਈ ਕੀਤੀ ਜਾਵੇ। ਦਿੱਲੀ ਸਰਕਾਰ ਅਗਲੇ 2-3 ਦਿਨਾਂ ’ਚ 6,000 ਤੋਂ ਜ਼ਿਆਦਾ ਆਕਸੀਜਨ ਬੈੱਡ ਤਿਆਰ ਕਰ ਲਵੇਗੀ।
ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
हमारा केंद्र सरकार से निवेदन है कि इतनी गंभीर परिस्थिति में कम से कम 7,000 बेड कोरोना के लिए आरक्षित किए जाएं और हमें तुरंत ऑक्सीजन की सप्लाई की जाए। दिल्ली सरकार अगले 2-3 दिन में 6,000 से ज़्यादा ऑक्सीजन बेड तैयार कर लेगी: अरविंद केजरीवाल #COVID19 https://t.co/QgsgDop1dL
— ANI_HindiNews (@AHindinews) April 18, 2021
ਮੁੱਖ ਮੰਤਰੀ ਨੇ ਕੀਤੀਆਂ ਕਈ ਦੌਰ ਦੀਆਂ ਬੈਠਕਾਂ
ਕੇਜਰੀਵਾਲ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਦਿੱਲੀ ’ਚ ਅਗਲੇ ਦੋ ਤੋਂ ਚਾਰ ਦਿਨਾਂ ਦੇ ਅੰਦਰ ਕਰੀਬ 6,000 ਬੈੱਡ ਹੋਰ ਵਧਾ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਸਥਿਤੀ ਹੋਰ ਗੰਭੀਰ ਹੁੰਦੀ ਹੈ ਤਾਂ ਦਿੱਲੀ ਵਾਲਿਆਂ ਦੀ ਸੁਰੱਖਿਆ ਅਤੇ ਜ਼ਿੰਦਗੀ ਬਚਾਉਣ ਲਈ ਅਸੀਂ ਹੋਰ ਵੀ ਸਖਤ ਕਦਮ ਚੁੱਕਾਂਗੇ। ਮੁੱਖ ਮੰਤਰੀ ਤੇਜ਼ੀ ਨਾਲ ਵਧਦੇ ਕੋਰੋਨਾ ਦੀ ਰੋਕਥਾਮ ਅਤੇ ਕੋਰੋਨਾ ਮਰੀਜ਼ਾਂ ਲਈ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਬੈੱਡ ਵਧਾਉਣ ਨੂੰ ਲੈ ਕੇ ਕਈ ਦੌਰ ਦੀਆ ਬੈਠਕਾਂ ਕਰ ਚੁੱਕੇ ਹਨ। ਸ਼ਨੀਵਾਰ ਦੁਪਹਿਰ ਨੂੰ ਸਕੱਤਰੇਤ ’ਚ ਕੋਰੋਨਾ ਦੀ ਸਮੀਖਿਆ ਬੈਠਕ ਕੀਤੀ ਅਤੇ ਅਧਿਕਾਰੀਆਂ ਤੋਂ ਮੌਜੂਦਾ ਹਾਲਤ ਦੀ ਜਾਣਕਾਰੀ ਲਈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ ਦਿੱਤੇ।
ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਲੜਨ ਲਈ ਵੈਕਸੀਨ ਤੋਂ ਵੱਡਾ ਹਥਿਆਰ ਹੈ ‘ਡਬਲ ਮਾਸਕ’
ਇਹ ਵੀ ਪੜ੍ਹੋ– ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ
ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 590ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY