ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਪਾਕਿਸਤਾਨ ਵਿਰੁੱਧ ਗੁੱਸਾ ਕੱਢਿਆ ਹੈ। ਪੁਲਵਾਮਾ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣੇ ਚਿਹਰੇ ਤੋਂ ਸ਼ਰਾਫਤ ਦਾ ਮਖੌਟਾ ਉਤਾਰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਹ ਹਮਲਾ ਪਾਕਿਸਤਾਨ ਸਰਕਾਰ, ਪਾਕਿਸਤਾਨੀ ਆਰਮੀ ਅਤੇ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਕੀਤਾ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਮੌਲਾਨ ਨਹੀਂ 'ਸ਼ੈਤਾਨ ਦਾ ਚੇਲਾ' ਹੈ।

ਓਵੈਸੀ ਨੇ ਕਿਹਾ ਕਿ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹਾਂਗਾ ਕਿ ਉਹ ਟੀ. ਵੀ. ਕੈਮਰੇ ਦੇ ਅੱਗੇ ਬੈਠ ਕੇ ਭਾਰਤ ਨੂੰ ਸੰਦੇਸ਼ ਨਾ ਦੇਣ। ਤੁਸੀਂ ਇਸ ਨੂੰ ਸ਼ੁਰੂ ਕੀਤਾ, ਇਹ ਪਹਿਲਾ ਹਮਲਾ ਨਹੀਂ ਸੀ। ਪਠਾਨਕੋਟ, ਉੜੀ ਅਤੇ ਹੁਣ ਪੁਲਵਾਮਾ। ਉਨ੍ਹਾਂ ਨੇ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਚਿਹਰੇ ਤੋਂ ਸ਼ਰਾਫਤ ਦਾ ਮਖੌਟਾ ਉਤਾਰ ਦੇਣ।
ਦੱਸਣਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਜਵਾਨਾਂ ਦੇ ਕਾਫਿਲੇ 'ਤੇ ਹੋਏ ਆਤਮਘਾਤੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਓਵੈਸੀ ਨੇ ਕਿਹਾ ਕਿ ਸਾਡੇ 40 ਜਵਾਨਾਂ ਨੂੰ ਮਾਰ ਕੇ ਉਸ ਦੀ ਜ਼ਿੰੰਮੇਵਾਰੀ ਲੈਣ ਵਾਲੇ ਲੋਕ ਜੈਸ਼-ਏ-ਮੁਹੰਮਦ ਨਹੀਂ ਜੈਸ਼-ਏ-ਸ਼ਯਾਤੀਨ ਹਨ।
ਅਧਿਆਪਕਾਂ ਲਈ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY