ਜੈਪੁਰ, (ਭਾਸ਼ਾ)- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਜੇ ਸੂਬੇ ਵਿਚ ਕਾਂਗਰਸ ਸਰਕਾਰ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਇਕ ਕਰੋੜ ਪੰਜ ਲੱਖ ਪਰਿਵਾਰਾਂ ਨੂੰ 500 ਰੁਪਏ ਵਿਚ ਐੱਲ.ਪੀ.ਜੀ. ਸਿਲੰਡਰ ਦਿੱਤਾ ਜਾਏਗਾ ਅਤੇ ਪਰਿਵਾਰ ਦੀ ਮੁਖੀ ਔਰਤ ਨੂੰ ਪ੍ਰਤੀ ਸਾਲ 10,000 ਮਾਣ ਭੱਤੇ ਵਜੋਂ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਇਹ ਐਲਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ ਵਿੱਚ ਝੁੰਝਨੂ ਦੇ ਅਰਦਾਵਤਾ ਵਿਖੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਸਮਾਜ ਸੇਵਾ 'ਚ ਰਾਜਸਥਾਨ ਸਰਕਾਰ ਨੇ ਮੀਲ ਦੇ ਪੱਥਰ ਸਥਾਪਿਤ ਕੀਤੇ ਹਨ। ਗਹਿਲੋਤ ਨੇ ਕਿਹਾ ਕਿ ਭਾਰਤ 'ਚ ਕਿਤੇ ਵੀ 25 ਲੱਖ ਰੁਪਏ ਦਾ ਬੀਮਾ ਨਹੀਂ ਹੈ, ਰਾਜਸਥਾਨ 'ਚ 1 ਕਰੋੜ ਲੋਕਾਂ ਨੂੰ ਪੈਨਸ਼ਨ ਮਿਲਦੀ ਹੈ, ਜਿਨ੍ਹਾਂ 'ਚ ਵਿਧਵਾਵਾਂ, ਬਜ਼ੁਰਗ ਅਤੇ ਹੋਰ ਲੋਕ ਸ਼ਾਮਲ ਹਨ, ਇਹ ਸਮਾਜਿਕ ਸੁਰੱਖਿਆ ਹੈ, ਸਰਕਾਰ ਦੀ ਮਿਹਰਬਾਨੀ ਨਹੀਂ। ਸੂਬਾਈ ਵਿਧਾਨ ਸਭਾ ਦੀਆਂ 200 ਸੀਟਾਂ ਲਈ 25 ਨਵੰਬਰ ਨੂੰ ਵੋਟਿੰਗ ਹੋਵੇਗੀ।
ਅਨਿਲ ਵਿਜ ਦੇ ਸਖਤ ਐਕਸ਼ਨ ਤੋਂ ਬਾਅਦ DGP ਨੇ ਬੁਲਾਈ ਬੈਠਕ, ਸ਼ਿਕਾਇਤਾਂ ਦੇ ਜਲਦ ਨਿਪਟਾਰੇ ਦਾ ਦਿੱਤਾ ਆਦੇਸ਼
NEXT STORY