ਨਵੀਂ ਦਿੱਲੀ : ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਹ ਛੇਤੀ ਹੀ ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਦੇ ਉਪ-ਪ੍ਰਧਾਨ ਦੇ ਰੂਪ 'ਚ ਜ਼ਿੰਮੇਦਾਰੀ ਸੰਭਾਲਣਗੇ। ਕਮਿਸ਼ਨ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਲਵਾਸਾ ਚੋਣ ਕਮਿਸ਼ਨ ਦਾ ਅਗਲਾ ਪ੍ਰਮੁੱਖ ਬਣਨ ਦੀ ਲਾਈਨ 'ਚ ਸਨ। ਸੂਤਰਾਂ ਨੇ ਦੱਸਿਆ ਕਿ ਲਵਾਸਾ ਨੇ ਰਾਸ਼ਟਰਪਤੀ ਭਵਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਅਤੇ 31 ਅਗਸਤ ਨੂੰ ਉਨ੍ਹਾਂ ਨੂੰ ਕਾਰਜ ਮੁਕਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਕੁੱਝ ਸਮੇਂ 'ਚ ਫਿਲੀਪੀਨ ਸਥਿਤ ਏ.ਡੀ.ਬੀ. 'ਚ ਅਹੁਦਾ ਕਬੂਲ ਕਰਨਗੇ।
J&K: ਬਾਰਾਮੂਲਾ 'ਚ ਦੂਜੇ ਦਿਨ ਵੀ ਮੁਕਾਬਲਾ ਜਾਰੀ, ਦੋ ਜਵਾਨ ਸ਼ਹੀਦ, ਇੱਕ ਅੱਤਵਾਦੀ ਢੇਰ
NEXT STORY