ਨਵੀਂ ਦਿੱਲੀ- ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦਾ ਲੋਕ ਸਭਾ 'ਚ ਅੱਜ ਵੱਖਰਾ ਹੀ ਰੰਗ ਵਿਖਾਈ ਦਿੱਤਾ। ਆਪਣੇ ਬਹੁਤ ਹੀ ਨਿਮਰਤਾ ਭਰੇ ਸੁਭਾਅ ਅਤੇ ਮੁਸਕਰਾਉਂਦੇ ਚਿਹਰੇ ਲਈ ਜਾਣੇ ਜਾਂਦੇ ਵੈਸ਼ਣਵ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਦੋਸ਼ਾਂ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਤਾਅਨੇ ਦਾ ਜਵਾਬ ਦੇਣ ਦੇ ਹਮਲਾਵਰ ਤਰੀਕੇ ਨਾਲ ਆਪਣਾ ਸਬਰ ਗੁਆ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਰੇਲ ਮੰਤਰੀ ਦੇ ਸਾਹਮਣੇ ਆ ਕੇ 'ਹਾਏ ਹਾਏ' ਦੇ ਨਾਅਰੇ ਲਾਏ। ਰੇਲਵੇ ਹਾਦਸਿਆਂ ਦੇ ਜ਼ਿਕਰ 'ਤੇ ਉਨ੍ਹਾਂ ਕਿਹਾ ਕਿ ਇਕ ਵੀ ਹਾਦਸਾ ਬਹੁਤ ਦੁਖਦਾਈ ਹੈ ਪਰ ਉਹ ਵਿਰੋਧੀ ਮੈਂਬਰਾਂ ਦੇ ਵਾਰ-ਵਾਰ ਪੁੱਛਣ 'ਤੇ ਰਿਕਾਰਡ ਰੱਖਣਾ ਚਾਹੁੰਦੇ ਸਨ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੇ ਕਾਰਜਕਾਲ ਦੌਰਾਨ ਔਸਤਨ ਇਕ ਸਾਲ 'ਚ 171 ਹਾਦਸੇ ਹੁੰਦੇ ਸਨ। ਹੁਣ ਇਹ ਅੰਕੜਾ 68 ਫੀਸਦੀ ਘਟ ਗਿਆ ਹੈ। ਉਨ੍ਹਾਂ ਨੇ ਇਹ ਕਹਿਣ 'ਤੇ ਵਿਰੋਧੀ ਧਿਰ ਵਲੋਂ ਕੁਝ ਵਿਅੰਗ ਕੀਤਾ ਗਿਆ, ਜਿਸ 'ਤੇ ਵੈਸ਼ਨਵ ਗੁੱਸੇ 'ਚ ਆ ਗਏ। ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ ਕਿ ਜੋ ਲੋਕ 58 ਸਾਲਾਂ ਦੇ ਸ਼ਾਸਨ ਦੌਰਾਨ ਏ. ਟੀ. ਸੀ. (ਟੱਕਰ ਵਿਰੋਧੀ ਯੰਤਰ) ਨਹੀਂ ਲਗਾ ਸਕੇ, ਉਹ ਸਵਾਲ ਖੜ੍ਹੇ ਕਰ ਰਹੇ ਹਨ।
ਲੋਕ ਸਭਾ 'ਚ ਰੇਲਵੇ ਮੰਤਰਾਲੇ ਦੀਆਂ ਗ੍ਰਾਂਟਾਂ ਦੀ ਮੰਗ 'ਤੇ ਲੋਕ ਸਭਾ 'ਚ ਚਰਚਾ ਦਾ ਜਵਾਬ ਦਿੰਦੇ ਹੋਏ ਵੈਸ਼ਣਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015 'ਚ ਕਿਹਾ ਸੀ ਕਿ ਦੇਸ਼ ਦੇ ਇੰਜੀਨੀਅਰਾਂ ਕੋਲ ਇੰਨੀ ਸਮਰੱਥਾ ਅਤੇ ਬੁੱਧੀ ਹੈ ਕਿ ਉਹ ਬਿਹਤਰੀਨ ਤਕਨੀਕ ਅਤੇ ਤਕਨਾਲੋਜੀ ਦੀ ਕਾਢ ਕੱਢ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਮੁਤਾਬਕ ਹੁਣ ਰੇਲਵੇ 'ਚ ਹਰ ਖੇਤਰ ਵਿਚ ਸਵਦੇਸ਼ੀ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜਮਹੂਰੀ ਗਠਜੋੜ ਸਰਕਾਰ ਦਾ ਰੇਲਵੇ ਦੀਆਂ ਨੀਤੀਆਂ ਅਤੇ ਸੰਚਾਲਨ ਵਿਚ ਗਰੀਬ ਅਤੇ ਮੱਧ ਵਰਗ ਨੂੰ ਧਿਆਨ 'ਚ ਰੱਖ ਰਹੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਰੇਲਵੇ ਆਮ ਆਦਮੀ ਦੀ ਸਵਾਰੀ ਹੈ ਅਤੇ ਪਿਛਲੇ 10 ਸਾਲਾਂ 'ਚ ਇਹ ਯਕੀਨੀ ਕਰਨ ਲਈ ਕਈ ਕਦਮ ਚੁੱਕੇ ਗਏ ਹਨ ਕਿ ਮੱਧ ਵਰਗ ਇਸ ਦੀਆਂ ਸੇਵਾਵਾਂ ਦਾ ਲਾਭ ਲੈ ਸਕਣ। ਉਨ੍ਹਾਂ ਨੇ ਦੱਸਿਆ ਕਿ ਸਲੀਪਰ ਅਤੇ ਨਾਨ-ਏਸੀ ਕੋਚਾਂ ਸਮੇਤ ਆਮ ਕੋਚਾਂ ਅਤੇ ਏਸੀ ਕੋਚਾਂ ਦਾ ਅਨੁਪਾਤ ਲਗਭਗ 2:1 ਹੈ। ਯਾਨੀ ਦੋ ਤਿਹਾਈ ਟਰੇਨਾਂ ਗੈਰ-ਏਅਰ-ਕੰਡੀਸ਼ਨਡ ਹਨ ਅਤੇ ਇਕ ਤਿਹਾਈ ਏਅਰ-ਕੰਡੀਸ਼ਨਡ ਕੋਚ ਹਨ। ਟਰੇਨਾਂ 'ਚ ਗੈਰ-ਏਅਰ ਕੰਡੀਸ਼ਨਡ ਕੋਚ ਵਧਾਏ ਜਾ ਰਹੇ ਹਨ।
ਵੈਸ਼ਣਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 'ਅੰਮ੍ਰਿਤ ਭਾਰਤ' ਪਹਿਲਕਦਮੀ ਦੇ ਤਹਿਤ ਕਿਫਾਇਤੀ ਕੀਮਤਾਂ 'ਤੇ ਬਿਹਤਰੀਨ ਰੇਲਵੇ ਦੀ ਕਲਪਨਾ ਕੀਤੀ ਹੈ, ਜਿਸ ਨੂੰ ਪਿਛਲੇ ਸਾਲ ਪਟੜੀ 'ਤੇ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਧੂ 50 ਅੰਮ੍ਰਿਤ ਭਾਰਤ ਟ੍ਰੇਨਾਂ ਦੇ ਉਤਪਾਦਨ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਆਉਣ ਵਾਲੀਆਂ 50 ਅੰਮ੍ਰਿਤ ਭਾਰਤ ਟਰੇਨਾਂ ਵਿਚ 13 ਨਵੇਂ ਸੁਧਾਰ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਧੁਨਿਕ ਅਤੇ ਤੇਜ਼ ਰੇਲ ਗੱਡੀਆਂ ਚਲਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। 'ਵੰਦੇ ਭਾਰਤ' ਦੀ ਵੱਡੀ ਸਫਲਤਾ ਤੋਂ ਬਾਅਦ ਹੁਣ 'ਅੰਮ੍ਰਿਤ ਭਾਰਤ' ਟਰੇਨ ਚਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਜਲਦੀ ਹੀ 50 ਅੰਮ੍ਰਿਤ ਭਾਰਤ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਹੈ। 400 ਤੋਂ 450 ਰੁਪਏ 'ਚ ਇਨ੍ਹਾਂ ਟਰੇਨਾਂ 'ਚ ਕਰੀਬ ਇਕ ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ ਜਾ ਰਿਹਾ ਹੈ। ਵੈਸ਼ਨਵ ਨੇ ਕਿਹਾ ਕਿ 100 ਤੋਂ 150 ਕਿਲੋਮੀਟਰ ਦੀ ਦੂਰੀ 'ਤੇ ਦੋ ਮੈਟਰੋ ਸਟੇਸ਼ਨਾਂ ਵਿਚਕਾਰ ਚੱਲਣ ਵਾਲੀ ਵੰਦੇ ਮੈਟਰੋ ਟਰੇਨ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਇਹ ਟਰੇਨ ਯਾਤਰੀਆਂ ਲਈ ਵਰਦਾਨ ਸਾਬਤ ਹੋਵੇਗੀ।
ਕ੍ਰਿਸ਼ਨ ਜਨਮ ਭੂਮੀ ਤੇ ਸ਼ਾਹੀ ਈਦਗਾਹ ਵਿਵਾਦ ਮਾਮਲੇ 'ਚ ਇਲਾਹਾਬਾਦ ਹਾਈ ਕੋਰਟ ਦਾ ਵੱਡਾ ਫ਼ੈਸਲਾ
NEXT STORY