ਨੈਸ਼ਨਲ ਡੈਸਕ : ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਮੁਜਾਪਿਲੰਗਾਡ 'ਚ ਏਸ਼ੀਆ ਦਾ ਸਭ ਤੋਂ ਲੰਬਾ ਡਰਾਈਵ-ਇਨ ਬੀਚ ਤਿਆਰ ਹੋ ਰਿਹਾ ਹੈ। ਇਸ ਖ਼ਾਸ ਬੀਚ 'ਤੇ ਤੁਸੀਂ ਆਪਣੀ ਕਾਰ ਨੂੰ ਬੀਚ 'ਤੇ ਤੇਜ਼ ਚਲਾ ਸਕਦੇ ਹੋ। ਇਸ ਪ੍ਰਾਜੈਕਟ ਵਿੱਚ ਕੰਕਰੀਟ ਦੇ ਅਧਾਰ 'ਤੇ 4 ਕਿਲੋਮੀਟਰ ਲੰਬੀ ਰੇਤਲੀ ਸੜਕ ਬਣਾਈ ਗਈ ਹੈ। ਡਰਾਈਵ-ਇਨ ਬੀਚ ਦੇ ਨਾਲ-ਨਾਲ ਇੱਥੇ ਕਈ ਹੋਰ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ। ਇਸ ਵਿੱਚ ਪੈਦਲ ਚੱਲਣ ਲਈ ਰਸਤੇ, ਖੇਡ ਮੈਦਾਨ, ਕੋਠੀ ਅਤੇ ਹੋਟਲ ਬਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ - ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'
ਇਸ ਤੋਂ ਇਲਾਵਾ ਵਾਟਰ ਸਪੋਰਟਸ, ਪੈਰਾਸੇਲਿੰਗ, ਪਾਵਰ ਬੋਟਿੰਗ ਅਤੇ ਮਾਈਕ੍ਰੋਲਾਈਟ ਫਲਾਈਟ ਵਰਗੀਆਂ ਸਾਹਸੀ ਗਤੀਵਿਧੀਆਂ ਲਈ ਵੀ ਸੁਵਿਧਾਵਾਂ ਉਪਲਬਧ ਹੋਣਗੀਆਂ। ਇਹ ਪ੍ਰਾਜੈਕਟ 233 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦਾ 75% ਕੰਮ ਪੂਰਾ ਹੋ ਚੁੱਕਾ ਹੈ। ਇਸ ਪ੍ਰਾਜੈਕਟ ਦਾ 2 ਕਿਲੋਮੀਟਰ ਹਿੱਸਾ ਨਵੰਬਰ ਵਿੱਚ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਬਾਕੀ ਰਹਿੰਦਾ ਕੰਮ ਜਨਵਰੀ 2025 ਤੱਕ ਪੂਰਾ ਕਰ ਲਿਆ ਜਾਵੇਗਾ। ਕੇਰਲ ਸਰਕਾਰ ਇਸ ਪ੍ਰਾਜੈਕਟ ਨੂੰ ਬੁਨਿਆਦੀ ਢਾਂਚਾ ਨਿਵੇਸ਼ ਫੰਡ ਬੋਰਡ ਰਾਹੀਂ ਵਿਕਸਤ ਕਰ ਰਹੀ ਹੈ।
ਇਹ ਵੀ ਪੜ੍ਹੋ - ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਲੇਧਾਰ ਮੀਂਹ ਕਾਰਨ 60 ਤੋਂ ਵੱਧ ਸੜਕਾਂ ਬੰਦ
NEXT STORY