ਨਵੀਂ ਦਿੱਲੀ— ਗੈਰ-ਸੰਗਠਿਤ ਖੇਤਰ ਨੂੰ ਸਮਾਜਿਕ ਸੁਰੱਖਿਆ ਦੇ ਘੇਰੇ 'ਚ ਲਿਆਉਣ ਲਈ ਸ਼ੁਰੂ ਕੀਤੀ ਗਈ ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਨੂੰ ਹੁਣ ਡਿਜੀਟਲ ਰੂਪ 'ਚ ਲਿਆ ਜਾ ਸਕਦਾ ਹੈ। ਵਿੱਤ ਮੰਤਰਾਲਾ ਨੇ ਅੱਜ ਇਥੇ ਦੱਸਿਆ ਕਿ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਪੀ. ਐੱਫ. ਆਰ. ਡੀ. ਏ.) ਨੇ ਇਕ ਐਪ 'ਏ. ਪੀ. ਵਾਈ. ਐਟ ਈ. ਐੱਨ. ਪੀ. ਐੱਸ.' ਜਾਰੀ ਕੀਤਾ ਹੈ। ਇਸਦੇ ਰਾਹੀਂ ਅਟਲ ਪੈਨਸ਼ਨ ਯੋਜਨਾ ਨੂੰ ਲਿਆ ਸਕਦਾ ਹੈ ਅਤੇ ਇਸ ਦੀ ਪੂਰੀ ਪ੍ਰਕਿਰਿਆ ਡਿਜੀਟਲ ਹੋਵੇਗੀ।
ਪੈਨਸ਼ਨ ਅਥਾਰਿਟੀ ਨੇ ਅਟਲ ਪੈਨਸ਼ਨ ਯੋਜਨਾ ਦੀ ਪਹੁੰਚ ਵਧਾਉਣ ਲਈ ਕਈ ਉਪਾਅ ਕੀਤੇ ਹਨ। ਇਸਦੇ ਲਈ ਅਥਾਰਿਟੀ ਨੇ ਬੇਂਗਲੁਰੂ ਅਤੇ ਮੁੰਬਈ ਦੇ ਡਾਕਘਰ ਵਿਭਾਗ ਅਤੇ ਬੈਂਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਮਈ 2015 ਨੂੰ ਅਟਲ ਪੈਨਸ਼ਨ ਯੋਜਨਾ ਜਾਰੀ ਕੀਤੀ ਸੀ ਅਤੇ ਇਸ ਨੂੰ ਉਸੇ ਸਾਲ 1 ਜੂਨ ਤੋਂ ਸ਼ੁਰੂ ਕੀਤਾ ਗਿਆ ਸੀ। ਇਹ ਯੋਜਨਾ 18 ਤੋਂ 40 ਸਾਲ ਦੇ ਸਾਰੇ ਭਾਰਤੀ ਨਾਗਰਿਕਾਂ ਲਈ ਮੁਹੱਈਆ ਹੈ।
ਸ਼ਰਮਸਾਰ ਹੋਈ ਮਨੁੱਖਤਾ, ਫੀਸਾਂ ਨਾ ਜਮਾਂ ਕਰਵਾਉਣ 'ਤੇ ਬੱਚੀਆਂ ਦੇ ਉਤਰਵਾਏ ਕਪੜੇ
NEXT STORY