ਸ਼ੀਨਗਰ — ਬਦਮਾਸ਼ਾਂ ਨੇ ਇਕ ਵਾਰ ਫਿਰ ਏ.ਟੀ.ਐੱਮ. ਮਸ਼ੀਨ 'ਤੇ ਹੱਥ ਸਾਫ ਕਰਦੇ ਹੋਏ ਬੁੱਧਵਾਰ ਨੂੰ ਸ਼ੋਪੀਆਂ ਹਸਪਤਾਲ 'ਚੋਂ ਮਸ਼ੀਨ ਚੋਰੀ ਕਰ ਲਈ। ਵਾਰਦਾਤ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਅਜ਼ਾਮ ਦਿੱਤੀ ਗਈ ਹੈ। ਐੱਸ.ਐੱਚ.ਓ. ਸ਼ੋਪੀਆਂ ਨੇ ਮਾਮਲੇ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਏ.ਟੀ.ਐੱਮ. ਮਸ਼ੀਨ 'ਚ ਚੋਰੀ ਹੋਣ ਤੋਂ ਪਹਿਲਾਂ ਕਿੰਨ੍ਹਾ ਕੈਸ਼ ਸੀ। ਪੁਲਸ ਸ਼ਿਕਾਇਤ 'ਤੇ ਕਾਰਵਾਈ ਕਰ ਰਹੀ ਹੈ।
ਸਥਾਨਕ ਲੋਕਾਂ ਦੇ ਅਨੁਸਾਰ ਸ਼ੋਪੀਆਂ ਹਸਪਤਾਲ ਕੰਪਲੈਕਸ 'ਚ ਜੰਮੂ-ਕਸ਼ਮੀਰ ਬੈਂਕ ਨੇ ਏ.ਟੀ.ਐੱਮ. ਮਸ਼ੀਨ ਸਥਾਪਿਤ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ 'ਚ ਏ.ਟੀ.ਐੱਮ. ਚੋਰੀ ਹੋਣ ਅਤੇ ਏ.ਟੀ.ਐੱਮ. 'ਤੇ ਲੁੱਟ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ।ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤੈ ਪਰ ਇਸ ਵਾਰ ਬੁਹਤ ਸਮਾਂ ਬਾਅਦ ਇਸ ਤਰ੍ਹਾਂ ਦੀ ਘਟਨਾ ਦਾ ਮਾਮਲਾ ਸਾਹਮਣੇ ਹੈ। ਦੂਸਰੇ ਪਾਸੇ ਪੁਲਸ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀਂ ਹੈ ਕਿ ਸ਼ੋਪੀਆਂ ਹਸਪਤਾਲ 'ਚੋਂ ਚੋਰੀ ਹੋਈ ਇਹ ਏ.ਟੀ.ਐੱਮ. ਮਸ਼ੀਨ ਨੂੰ ਅੱਤਵਾਦੀਆਂ ਨੇ ਚੋਰੀ ਕੀਤਾ ਹੈ ਜਾਂ ਬਦਮਾਸ਼ਾਂ ਨੇ।
ਨਿਤੀਸ਼ ਸਰਕਾਰ ਦਾ ਅਜੀਬ ਫਰਮਾਨ, ਖੁਲ੍ਹੇ 'ਚ ਟਾਇਲਟ ਕਰਨ ਵਾਲਿਆਂ ਦੀ ਟੀਚਰ ਕਰਨਗੇ ਫੋਟੋਗ੍ਰਾਫੀ
NEXT STORY