ਨਵੀਂ ਦਿੱਲੀ— ਗੁਜਰਾਤ ਦੇ ਵਡੋਦਰਾ 'ਚ ਦਿਨ ਦਿਹਾੜੇ ਲੁੱਟ ਦੀ ਇਕ ਸਨਸਨੀਖੇਜ ਵਾਰਦਾਤ ਹੋਈ। ਇਕ ਕੈਸ਼ ਵੈਨ ਏ.ਟੀ.ਐੱਮ 'ਚ ਪੈਸੇ ਭਰਨ ਲਈ ਇਕ ਏ.ਟੀ.ਐਮ ਪੁੱਜੀ। ਸਿਕਊਰਿਟੀ ਗਾਰਡ ਅਤੇ ਬੈਂਕ ਕਰਮਚਾਰੀ ਨੇ ਵੈਨ ਤੋਂ ਪੈਸਿਆਂ ਦਾ ਬੈਗ ਕੱਢਿਆ ਪਰ ਇਸ ਤੋਂ ਪਹਿਲੇ ਕਿ ਏ.ਟੀ.ਐੱਮ 'ਚ ਪੈਸੇ ਪਾਏ ਜਾਂਦੇ, ਬਦਮਾਸ਼ਾਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਕੁਝ ਬਦਮਾਸ਼ ਉਥੇ ਪਹਿਲੇ ਤੋਂ ਨਜ਼ਰ ਟਿਕਾਏ ਬੈਠੇ ਸਨ ਅਤੇ ਜਿਸ ਤਰ੍ਹਾਂ ਹੀ ਬੈਂਕ ਕਰਮਚਾਰੀ ਬੈਗ ਲੈ ਕੇ ਏ.ਟੀ.ਐੱਮ 'ਚ ਪੈਸੇ ਲਈ ਜਾ ਰਿਹਾ ਸੀ ਉਦੋਂ ਹੀ ਦੋ ਦੋਸ਼ੀ ਬਦਮਾਸ਼ਾਂ ਨੇ ਉਸ ਨੂੰ ਫੜ ਲਿਆ। ਬੈਂਕ ਕਰਮਚਾਰੀ ਬੈਗ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਉਦੋਂ ਤੀਜਾ ਦੋਸ਼ੀ ਵੀ ਉਥੇ ਪੁੱਜ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਸਿਕਊਰਿਟੀ ਗਾਰਡ ਕੁਝ ਕਰ ਪਾਉਂਦਾ, ਤਿੰਨੋਂ ਦੋਸ਼ੀ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਸਿਕਊਰਿਟੀ ਗਾਰਡ ਅਤੇ ਬੈਂਕ ਕਰਮਚਾਰੀ ਨੇ ਦੋਸ਼ੀਆਂ ਦਾ ਪਿੱਛਾ ਕੀਤਾ ਪਰ ਦੋਸ਼ੀ ਫਰਾਰ ਹੋ ਚੁੱਕੇ ਸਨ। ਇਸ ਦੌਰਾਨ ਸਿਕਊਰਿਟੀ ਗਾਰਡ ਨੇ ਦੋਸ਼ੀਆਂ 'ਤੇ ਗੋਲੀ ਵੀ ਚਲਾਈ ਪਰ ਉਹ ਭੱਜਣ 'ਚ ਕਾਮਯਾਬ ਰਹੇ। ਦੋਸ਼ੀਆਂ ਨੇ ਬੈਗ ਖੋਹਦੇ ਸਮੇਂ ਚਾਕੂ ਨਾਲ ਹਮਲਾ ਵੀ ਕੀਤਾ। ਜਿਸ ਨਾਲ ਬੈਂਕ ਕਰਮਚਾਰੀ ਜ਼ਖਮੀ ਹੋ ਗਿਆ। ਵਡੋਦਰਾ ਦੇ ਪਾਸ਼ ਕਾਰੇਲੀਬਾਗ ਇਲਾਕੇ 'ਚ ਦਿਨ ਦਿਹਾੜੇ ਹੋਈ ਲੁੱਟ ਦੀ ਇਸ ਵਾਰਦਾਤ ਨਾਲ ਸਨਸਨੀ ਫੈਲ ਗਈ। ਵਡੋਦਰਾ 'ਚ ਦਿਨ-ਦਿਹਾੜੇ ਲੁੱਟ ਦੀ ਇਸ ਵਾਰਦਾਤ ਨੇ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।
ਪਲੇਨ ਕਰੈਸ਼ : ਕੋ-ਪਾਇਲਟ ਮਾਰੀਆ ਨੇ ਕੁਝ ਘੰਟੇ ਪਹਿਲਾਂ ਹੀ ਮਾਂ ਤੋਂ ਪੁੱਛਿਆ ਸੀ ਕਦੋ ਆ ਰਹੇ ਹੋ ਮੁੰਬਈ
NEXT STORY