ਨਾਗਪੁਰ– ਪੁਲਵਾਮਾ ਵਿਚ ਅੱਤਵਾਦੀ ਹਮਲੇ ਪਿੱਛੋਂ ਕਸ਼ਮੀਰੀ ਵਿਦਿਆਰਥੀਆਂ ਨਾਲ ਕੁੱਟਮਾਰ ਦੀ ਇਕ ਨਵੀਂ ਘਟਨਾ ਅਧੀਨ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦੀ ਯੂਥ ਇਕਾਈ ਦੇ ਮੈਂਬਰਾਂ ਨੇ ਯਵਤਮਾਲ ਦੇ ਇਕ ਕਾਲਜ ਵਿਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਪੁਲਸ ਨੇ ਵੀਰਵਾਰ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ।
ਘਟਨਾ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਯਵਤਮਾਲ ਥਾਣੇ ਵਿਚ ਇਸ ਸਬੰਧੀ ਮਾਮਲਾ ਵੀ ਦਰਜ ਕੀਤਾ ਗਿਆ ਹੈ। ਖਬਰਾਂ ਮੁਤਾਬਕ ਰਾਤ 10 ਵਜੇ ਕਿਰਾਏ ਦੇ ਇਕ ਮਕਾਨ ਵਿਚ ਰਹਿ ਰਹੇ ਉਕਤ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲਾ ਹੋਇਆ। ਵਿਦਿਆਰਥੀ ਦਯਾ ਭਾਈ ਪਟੇਲ ਫਿਜ਼ੀਕਲ ਐਜੂਕੇਸ਼ਨ ਕਾਲਜ ਨਾਲ ਸਬੰਧਤ ਦੱਸੇ ਗਏ ਹਨ।
ਦਾਤੀ ਮਹਾਰਾਜ ਦੀ ਜ਼ਮਾਨਤ ਦੀ ਪਟੀਸ਼ਨ ਰੱਦ ਕਰਨ ਦਾ ਕਾਰਨ ਦੱਸੇ ਸੀ. ਬੀ. ਆਈ. : ਅਦਾਲਤ
NEXT STORY