ਨਵੀਂ ਦਿੱਲੀ— ਸੀਨੀਅਰ ਵਕੀਲ ਕੇ. ਕੇ. ਵੇਣੂਗੋਪਾਲ ਨੂੰ ਭਾਰਤ ਦੇ ਅਟਾਰਨੀ ਜਨਰਲ ਵਜੋਂ ਇਕ ਹੋਰ ਕਾਰਜਕਾਲ ਮਿਲ ਸਕਦਾ ਹੈ। ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਇਕ-ਦੋ ਦਿਨਾਂ ਵਿਚ ਅੰਤਿਮ ਫ਼ੈਸਲਾ ਲਿਆ ਜਾਵੇਗਾ। ਵੇਣੂਗੋਪਾਲ ਦਾ ਮੌਜੂਦਾ ਇਕ ਸਾਲ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋਣ ਵਾਲਾ ਹੈ। ਅਟਾਰਨੀ ਜਨਰਲ ਦਾ ਕਾਰਜਕਾਲ ਆਮ ਤੌਰ 'ਤੇ 3 ਸਾਲ ਹੁੰਦਾ ਹੈ। ਜਦੋਂ 2020 ’ਚ ਅਟਾਰਨੀ ਜਨਰਲ ਵਜੋਂ ਵੇਣੂਗੋਪਾਲ ਦਾ ਪਹਿਲਾ ਕਾਰਜਕਾਲ ਖਤਮ ਹੋਣ ਵਾਲਾ ਸੀ ਤਾਂ ਉਨ੍ਹਾਂ ਨੇ ਸਰਕਾਰ ਨੂੰ ਉਨ੍ਹਾਂ ਦੀ ਵਧਦੀ ਉਮਰ ਨੂੰ ਧਿਆਨ ’ਚ ਰੱਖਦੇ ਹੋਏ ਇਕ ਸਾਲ ਦਾ ਕਾਰਜਕਾਲ ਦੇਣ ਦੀ ਬੇਨਤੀ ਕੀਤੀ ਸੀ। ਉਹ 91 ਸਾਲ ਦੇ ਹਨ।
ਪਿਛਲੇ ਸਾਲ ਵੀ ਵੇਣੂਗੋਪਾਲ ਦਾ ਕਾਰਜਕਾਲ ਇਕ ਸਾਲ ਲਈ ਵਧਾਇਆ ਗਿਆ ਸੀ। ਵੇਣੂਗੋਪਾਲ ਸੁਪਰੀਮ ਕੋਰਟ ਵਿਚ ਹਾਈ-ਪ੍ਰੋਫਾਈਲ ਕੇਸਾਂ ਨੂੰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੇ ਤਜ਼ਰਬੇ ਨੂੰ ਦੇਖਦੇ ਹੋਏ ਸਰਕਾਰ ਉਨ੍ਹਾਂ ਨੂੰ ਇਕ ਹੋਰ ਕਾਰਜਕਾਲ ਦੇ ਸਕਦੀ ਹੈ। ਹਾਲਾਂਕਿ ਇਸ ਬਾਬਤ ਕੋਈ ਸੂਚਨਾ ਨਹੀਂ ਮਿਲੀ ਹੈ ਕਿ ਉਨ੍ਹਾਂ ਨੂੰ ਕਿੰਨੇ ਸਮੇਂ ਲਈ ਮੁੜ ਤੋਂ ਇਸ ਸੰਵਿਧਾਨਕ ਅਹੁਦੇ 'ਤੇ ਨਿਯੁਕਤ ਕੀਤਾ ਜਾਵੇਗਾ। ਕਾਨੂੰਨ ਮੰਤਰਾਲੇ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਅਹੁਦੇ 'ਤੇ ਨਿਯੁਕਤੀ ਦੀ ਲੋੜ ਹੈ। ਉਨ੍ਹਾਂ ਨੇ ਪਹਿਲੀ ਵਾਰ 1 ਜੁਲਾਈ 2017 ਮੁਕੁਲ ਰੋਹਤਗੀ ਦੀ ਥਾਂ ’ਤੇ ਕੇਂਦਰ ਸਰਕਾਰ ਦੇ ਚੋਟੀ ਦੇ ਕਾਨੂੰਨੀ ਅਧਿਕਾਰੀ, ਅਟਾਰਨੀ ਜਨਰਲ ਦਾ ਅਹੁਦਾ ਸੰਭਾਲਿਆ ਸੀ।
ਰਾਜੌਰੀ ਜ਼ਿਲ੍ਹੇ ’ਚ ਹੋਏ ਧਮਾਕਿਆਂ ਦੇ ਮਾਮਲੇ ’ਚ ਲਸ਼ਕਰ ਨਾਲ ਸੰਬੰਧਿਤ ਦੋ ਲੋਕ ਗ੍ਰਿਫਤਾਰ
NEXT STORY