ਲਖਨਊ- ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਲੱਲਾ (ਭਗਵਾਨ ਰਾਮ) ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਸ਼੍ਰੀ ਰਾਮ ਜਨਮ ਭੂਮੀ ਖੇਤਰ ਟਰੱਸਟ ਨੂੰ ਅਯੁੱਧਿਆ ਦੇ ਅਮਾਵ ਰਾਮ ਮੰਦਰ ਵਲੋਂ 2.5 ਕਿਲੋਗ੍ਰਾਮ ਦਾ ਧਨੁਸ਼ ਦਿੱਤਾ ਜਾਵੇਗਾ। ਅਯੁੱਧਿਆ ਦੇ ਅਮਾਵ ਰਾਮ ਮੰਦਰ ਦੇ ਟਰੱਸਟੀ ਸ਼ਯਾਨ ਕੁਨਾਲ ਨੇ ਦੱਸਿਆ ਕਿ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਲੱਲਾ ਦੀ 'ਪ੍ਰਾਣ ਪ੍ਰਤਿਸ਼ਠਾ' ਤੋਂ ਪਹਿਲਾਂ ਅਸੀਂ ਉਨ੍ਹਾਂ ਲਈ ਚੇਨਈ ਤੋਂ ਧਨੁਸ਼ ਅਤੇ ਤੀਰ ਲੈ ਕੇ ਆਵਾਂਗੇ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ 19 ਜਨਵਰੀ ਨੂੰ ਇਹ ਦਾਨ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 2400 ਕਿਲੋ ਦਾ ਘੰਟਾ, 108 ਫੁੱਟ ਲੰਬੀ ਅਗਰਬੱਤੀ, ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ
ਸ਼ਯਾਨ ਕੁਨਾਲ ਨੇ ਕਿਹਾ ਕਿ ਧਨੁਸ਼ ਨੂੰ ਵਾਲਮੀਕੀ ਰਾਮਾਇਣ ਵਿਚ ਇਸ ਦੇ ਵਰਣਨ ਮੁਤਾਬਕ ਬਣਾਇਆ ਗਿਆ ਹੈ। ਇਸ ਵਿਚ ਵੱਖ-ਵੱਖ ਤੀਰਾਂ ਦਾ ਵੀ ਵਰਣਨ ਹੈ। ਚੇਨਈ ਦੇ ਹੁਨਰਮੰਦ ਕਾਰੀਗਰਾਂ ਨੇ ਧਨੁਸ਼ ਨੂੰ ਬਣਾਇਆ ਹੈ। ਇਸ ਧਨੁਸ਼ ਨੂੰ ਬਣਾਉਣ 'ਚ 23 ਕੈਰੇਟ ਸੋਨਾ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਧਨੁਸ਼ ਨੂੰ ਬਣਾਉਣ 'ਚ ਕਰੀਬ ਦੋ ਮਹੀਨੇ ਲੱਗੇ ਹਨ। 2.5 ਕਿਲੋਗ੍ਰਾਮ ਵਜ਼ਨ ਵਾਲੇ ਧਨੁਸ਼ ਨੂੰ ਬਣਾਉਣ ਲਈ ਲੱਗਭਗ 600-700 ਗ੍ਰਾਮ ਸੋਨੇ ਦਾ ਇਸਤੇਮਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ
ਤੁਸੀਂ ਵੀ ਜਾਣਾ ਚਾਹੁੰਦੇ ਹੋ ਲਕਸ਼ਦੀਪ ਤਾਂ ਖ਼ਰਚੇ ਤੇ ਪਰਮਿਟ ਸਮੇਤ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY