ਲਖਨਊ (ਭਾਸ਼ਾ)- ਅਯੁੱਧਿਆ 'ਚ ਨਵੇਂ ਬਣੇ ਰਾਮ ਮੰਦਰ 'ਚ ਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਅਗਲੇ ਦਿਨ ਮੰਗਲਵਾਰ ਦੁਪਹਿਰ ਤੱਕ ਕਰੀਬ ਢਾਈ ਤੋਂ ਤਿੰਨ ਲੱਖ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਇੰਨੇ ਹੀ ਸ਼ਰਧਾਲੂ ਦਰਸ਼ਨ ਲਈ ਇੰਤਜ਼ਾਰ ਕਰ ਰਹੇ ਹਨ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਚਨਾ ਡਾਇਰੈਕਟਰ ਸ਼ਿਸ਼ਿਰ ਨੇ ਕਿਹਾ,''ਦੁਪਹਿਰ ਤੱਕ ਢਾਈ ਤੋਂ ਤਿੰਨ ਲੱਖ ਸ਼ਰਧਾਲੂ ਮੰਦਰ 'ਚ ਦਰਸ਼ਨ ਕਰ ਚੁੱਕੇ ਹਨ ਅਤੇ ਇੰਨੀ ਹੀ ਗਿਣਤੀ 'ਚ ਸ਼ਰਧਾਲੂ ਲਾਈਨ 'ਚ ਹਨ। 8 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮ ਵਿਵਸਥਾ ਦੀ ਨਿਗਰਾਨੀ ਕਰ ਰਹੇ ਹਨ ਅਤੇ ਸਭ ਕੁਝ ਕੰਟਰੋਲ 'ਚ ਹੈ।''
ਪੁਲਸ ਜਨਰਲ ਡਾਇਰੈਕਟਰ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਅਤੇ ਪ੍ਰਮੁੱਖ ਸਕੱਤਰ ਸੰਜੇ ਪ੍ਰਸਾਦ ਖੁਦ ਮੰਦਰ ਦੇ ਅੰਦਰ ਹਨ ਅਤੇ ਵਿਵਸਥਾ 'ਤੇ ਨਜ਼ਰ ਰੱਖ ਰਹੇ ਹਨ। ਅਯੁੱਧਿਆ ਪੁਲਸ ਨੇ 'ਐਕਸ' 'ਤੇ ਇਕ ਪੋਸਟ 'ਚ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਉਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ ਕਿ ਭਾਰੀ ਭੀੜ ਕਾਰਨ ਮੰਦਰ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰਿਕਟ ਖੇਡਦੇ ਸਮੇਂ ਪਿਆ ਦਿਲ ਦਾ ਦੌਰਾ, ਫੌਜ ਦੇ ਜਵਾਨ ਦੀ ਹੋਈ ਮੌਤ
NEXT STORY