ਨੈਸ਼ਨਲ ਡੈਸਕ : ਰਾਮਨਗਰੀ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ 45 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਵਰਤੋਂ ਕੀਤੀ ਗਈ, ਜਿਸਦੀ ਕੀਮਤ ਲਗਭਗ 50 ਕਰੋੜ ਰੁਪਏ ਹੈ। ਰਾਮ ਮੰਦਰ ਨਿਰਮਾਣ ਸਮਿਤੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੰਦਰ 'ਚ ਕੁੱਲ 45 ਕਿਲੋਗ੍ਰਾਮ ਸ਼ੁੱਧ (24 ਕੈਰੇਟ) ਸੋਨੇ ਦੀ ਵਰਤੋਂ ਕੀਤੀ ਗਈ ਹੈ। ਵੀਰਵਾਰ ਨੂੰ ਰਾਮ ਜਨਮਭੂਮੀ ਮੰਦਰ ਦੀ ਪਹਿਲੀ ਮੰਜ਼ਿਲ 'ਤੇ ਭਗਵਾਨ ਰਾਮ, ਦੇਵੀ ਸੀਤਾ ਤੇ ਭਰਾ ਲਕਸ਼ਮਣ, ਭਰਤ, ਸ਼ਤਰੂਘਨ ਅਤੇ ਰਾਮ ਭਗਤ ਹਨੂੰਮਾਨ ਨਾਲ ਸਜਾਏ ਗਏ ਰਾਮ ਦਰਬਾਰ ਨੂੰ ਪੂਰੀਆਂ ਰਸਮਾਂ ਨਾਲ ਪਵਿੱਤਰ ਕੀਤਾ ਗਿਆ। ਮਿਸ਼ਰਾ ਨੇ ਕਿਹਾ ਕਿ ਮੰਦਰ 'ਚ ਵਰਤੇ ਗਏ ਸੋਨੇ ਦੀ ਅਨੁਮਾਨਿਤ ਕੀਮਤ ਲਗਭਗ 50 ਕਰੋੜ ਰੁਪਏ ਹੈ।
ਮੰਦਰ ਦੀ ਜ਼ਮੀਨੀ ਮੰਜ਼ਲ ਅਤੇ ਭਗਵਾਨ ਰਾਮ ਦੇ ਸਿੰਘਾਸਣ ਦੇ ਦਰਵਾਜ਼ਿਆਂ 'ਚ ਸੋਨੇ ਦੀ ਵਿਆਪਕ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ੇਸ਼ਾਵਤਾਰ ਮੰਦਰ 'ਚ ਅਜੇ ਵੀ ਸੋਨੇ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਮੁੱਖ ਢਾਂਚੇ ਦਾ ਨਿਰਮਾਣ ਪੂਰਾ ਹੋ ਗਿਆ ਹੈ ਪਰ ਮੰਦਰ ਕੰਪਲੈਕਸ ਦੇ ਹੋਰ ਹਿੱਸੇ ਜਿਨ੍ਹਾਂ 'ਚ ਅਜਾਇਬ ਘਰ, ਆਡੀਟੋਰੀਅਮ ਤੇ ਗੈਸਟ ਹਾਊਸ ਸ਼ਾਮਲ ਹਨ, ਅਜੇ ਵੀ ਨਿਰਮਾਣ ਅਧੀਨ ਹਨ। ਉਨ੍ਹਾਂ ਦਾ ਕੰਮ ਦਸੰਬਰ 2025 ਤੱਕ ਪੂਰਾ ਹੋਣ ਦੀ ਉਮੀਦ ਹੈ। ਮਿਸ਼ਰਾ ਨੇ ਕਿਹਾ ਕਿ ਵੀਰਵਾਰ ਨੂੰ ਰਾਮ ਦਰਬਾਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ, ਹੁਣ ਲੋਕਾਂ ਦੇ ਉੱਥੇ ਪਹੁੰਚਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਮੇਂ ਸਿਰਫ ਸੀਮਤ ਗਿਣਤੀ 'ਚ ਸ਼ਰਧਾਲੂਆਂ ਨੂੰ ਰਾਮ ਦਰਬਾਰ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।
ਇਸ ਲਈ ਸ਼ਰਧਾਲੂਆਂ ਨੂੰ ਪਾਸ ਲੈਣੇ ਪੈਣਗੇ ਜੋ ਮੁਫਤ ਜਾਰੀ ਕੀਤੇ ਜਾਣਗੇ। ਇਸ ਦੌਰਾਨ, ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਬਾਅਦ ਮੰਦਰ ਵਿੱਚ ਸ਼ਰਧਾਲੂਆਂ ਦੀ ਚੰਗੀ ਭੀੜ ਇਕੱਠੀ ਹੋ ਰਹੀ ਹੈ। ਰਾਮ ਮੰਦਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਵੀਰਵਾਰ ਨੂੰ ਮੰਦਰ ਵਿੱਚ ਸੱਤ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਪੂਰਾ ਹੋ ਗਿਆ। ਉਨ੍ਹਾਂ ਕਿਹਾ ਕਿ ਪਵਿੱਤਰ ਸਥਾਨ ਦੇ ਉੱਪਰ ਪਹਿਲੀ ਮੰਜ਼ਿਲ 'ਤੇ ਸਥਾਪਿਤ ਮੂਰਤੀਆਂ ਵਿੱਚ ਵਿਚਕਾਰ ਰਾਮ ਦਰਬਾਰ, ਉੱਤਰ-ਪੂਰਬੀ ਕੋਨੇ ਵਿੱਚ ਸ਼ਿਵਲਿੰਗ, ਦੱਖਣ-ਪੂਰਬੀ ਕੋਨੇ ਵਿੱਚ ਗਣਪਤੀ, ਦੱਖਣੀ ਹਿੱਸੇ ਦੇ ਵਿਚਕਾਰ ਹਨੂੰਮਾਨ, ਦੱਖਣ-ਪੱਛਮੀ ਕੋਨੇ ਵਿੱਚ ਸੂਰਜ, ਉੱਤਰ-ਪੱਛਮੀ ਕੋਨੇ ਵਿੱਚ ਭਗਵਤੀ ਅਤੇ ਉੱਤਰੀ ਹਿੱਸੇ ਦੇ ਵਿਚਕਾਰ ਅੰਨਪੂਰਣਾ ਮਾਤਾ ਸ਼ਾਮਲ ਹਨ। ਰਾਏ ਨੇ ਕਿਹਾ ਕਿ ਤੇਜ਼ ਗਰਮੀ ਅਤੇ ਧੁੱਪ ਤੋਂ ਬਚਣ ਲਈ ਕੀਤੇ ਗਏ ਸੀਮਤ ਪ੍ਰਬੰਧਾਂ ਕਾਰਨ ਬਹੁਤ ਸਾਰੇ ਸ਼ਰਧਾਲੂਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਭਾਰਤ 'ਚ ਵੀ ਚੱਲੇਗਾ ਸੈਟੇਲਾਈਟ ਇੰਟਰਨੈੱਟ, Elon Musk ਦੀ ਸਟਾਰਲਿੰਕ ਨੂੰ ਮਿਲਿਆ ਲਾਇਸੈਂਸ
NEXT STORY