ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਅਯੁੱਧਿਆ-ਬਾਬਰੀ ਮਸਜਿਦ ਮਾਮਲੇ ਦੀ ਲਗਾਤਾਰ ਸੁਣਵਾਈ 20 ਜੁਲਾਈ ਨੂੰ ਹੋਵੇਗੀ। ਅਯੁੱਧਿਆ ਮਾਮਲੇ 'ਤੇ ਇਕ ਵਾਰ ਫਿਰ ਯੂ.ਪੀ ਸ਼ੀਆ ਸੈਂਟਰਲ ਵਕਫ ਬੋਰਡ ਦੇ ਚੇਅਰਮੈਨ ਵਸੀਮ ਰਿਜਵੀ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ 'ਚ ਵਿਵਾਦਿਤ ਸਥਾਨ 'ਤੇ ਮਸਜਿਦ ਨਹੀਂ ਸੀ, ਇਸ ਲਈ ਉਥੇ ਮਸਜਿਦ ਨਹੀਂ ਬਣ ਸਕਦੀ। ਅਯੁੱਧਿਆ ਭਗਵਾਨ ਰਾਮ ਦਾ ਜਨਮ ਸਥਾਨ ਹੈ ਅਤੇ ਇੱਥੇ ਸਿਰਫ ਰਾਮ ਮੰਦਰ ਬਣੇਗਾ। ਬਾਬਰੀ ਮਸਜਿਦ ਦੇ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੀ ਕਿਸਮਤ 'ਚ ਹਾਰਨਾ ਲਿਖਿਆ ਹੈ।
ਸ਼ੀਆ ਵਕਫ ਬੋਰਡ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਉਹ ਇਸ ਮਾਮਲੇ ਦਾ ਹੱਲ ਕੱਢਣਾ ਚਾਹੁੰਦੇ ਹਨ ਪਰ ਸ਼ਾਂਤੀ ਨਾਲ, ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਬਰੀ ਮਸਜਿਦ ਦਾ ਇੰਤਜ਼ਾਮ ਸ਼ੀਆ ਕੋਲ ਸੀ, ਇਸ ਲਈ ਸੁੰਨੀ ਵਕਫ ਬੋਰਡ ਜਾਂ ਕੋਈ ਹੋਰ ਮੁਸਲਮਾਨਾਂ ਦਾ ਨੁਮਾਇੰਦਾ ਨਹੀਂ ਹੈ। ਇਸ ਮਾਮਲੇ 'ਚ ਸੀਨੀਅਰ ਵਕੀਲ ਰਾਜੀਵ ਧਵਨ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਸ਼ੀਆ ਵਕਫ ਬੋਰਡ ਨੂੰ ਮਾਮਲੇ 'ਚ ਬੋਲਣ ਦਾ ਹੱਕ ਨਹੀਂ ਹੈ, ਜਿਸ ਤਰ੍ਹਾਂ ਤਾਲੀਬਾਨਾਂ ਨੇ ਬਾਮੀਆਨ ਨੂੰ ਢੇਹ ਢੇਰੀ ਕੀਤਾ ਸੀ, ਉਸੇ ਤਰ੍ਹਾਂ ਹਿੰਦੂ ਤਾਲੀਬਾਨਾਂ ਨੇ ਬਾਬਰੀ ਮਸਜਿਦ ਨੂੰ ਤਬਾਹ ਕੀਤਾ। ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਅਯੁੱਧਿਆ-ਬਾਬਰੀ ਮਸਜਿਦ ਮਾਮਲੇ ਦੀ ਲਗਾਤਾਰ ਸੁਣਵਾਈ 20 ਜੁਲਾਈ ਨੂੰ ਹੋਵੇਗੀ।
ਦਿੱਲੀ-ਐੱਨ.ਸੀ.ਆਰ ਦੇ ਕਈ ਇਲਾਕਿਆਂ 'ਚ ਹੋਈ ਬਾਰਿਸ਼, ਗਰਮੀ ਤੋਂ ਮਿਲੀ ਰਾਹਤ
NEXT STORY