ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਰਵਾਰ ਦੁਪਹਿਰ ਬਾਰਿਸ਼ ਹੋਣ ਨਾਲ ਮੌਸਮ ਠੰਡਾ ਹੋ ਗਿਆ ਹੈ। ਦਿੱਲੀ 'ਚ ਬਾਰਿਸ਼ ਕਾਰਨ ਕਈ ਰਸਤਿਆਂ 'ਤੇ ਜਾਮ ਲਗਾ ਹੈ। ਨੋਇਡਾ, ਫਰੀਦਾਬਾਦ, ਦੱਖਣੀ ਦਿੱਲੀ, ਰੋਹਿਣੀ ਸਮੇਤ ਕਈ ਇਲਾਕਿਆਂ 'ਚ ਬਾਰਸ਼ ਤੇਜ਼ ਹੋ ਰਹੀ ਹੈ। ਦਿੱਲੀ 'ਚ ਪੈ ਰਹੀ ਬਾਰਿਸ਼ ਕਾਰਨ ਆਈ.ਟੀ.ਓ., ਮੰਡੀ ਹਾਊਸ, ਪੁਰਾਣੀ ਦਿੱਲੀ, ਨਵੀਂ ਦਿੱਲੀ ਅਤੇ ਸਾਊਥ ਦਿੱਲੀ ਦੇ ਇਲਾਕਿਆਂ 'ਚ ਪਾਣੀ ਭਰਨ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਬਾਰਿਸ਼ 15 ਜੁਲਾਈ ਤੱਕ ਲਗਾਤਾਰ ਹੋ ਸਕਦੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜੁਲਾਈ 'ਚ ਹੁਣ ਤੱਕ 75.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਇਸ ਦੌਰਾਨ 59.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਦਿੱਲੀ 'ਚ ਮੰਗਲਵਾਰ ਬਾਰਿਸ਼ ਹੋਈ ਸੀ
ਮੱਧ ਪ੍ਰਦੇਸ਼: ਵਿਅਕਤੀ ਨੇ ਇਕ ਪਾਸੜ ਪਿਆਰ 'ਚ ਮਾਡਲ ਨੂੰ ਬਣਾਇਆ ਬੰਧਕ
NEXT STORY