ਨਵੀਂ ਦਿੱਲੀ— 9 ਨਵੰਬਰ ਦਾ ਦਿਨ ਇਤਿਹਾਸਕ ਹੋ ਨਿਬੜਿਆ। ਜੀ ਹਾਂ, 5 ਜੱਜਾਂ ਦੇ ਸੰਵਿਧਾਨਕ ਬੈਂਚ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ 'ਚ ਕੱਲ ਇਤਿਹਾਸਕ ਫੈਸਲਾ ਸੁਣਾਇਆ। ਕੋਰਟ ਦੇ ਇਸ ਫੈਸਲੇ ਨਾਲ ਮੰਦਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ। ਫੈਸਲੇ 'ਚ ਕਿਹਾ ਗਿਆ ਕਿ ਵਿਵਾਦਿਤ 2.77 ਏਕੜ ਜ਼ਮੀਨ ਰਾਮ ਜਨਮ ਭੂਮੀ ਟਰੱਸਟ ਨੂੰ ਸੌਂਪੀ ਜਾਵੇ। ਇਸ ਲਈ ਕੋਰਟ ਨੇ ਸਰਕਾਰ ਨੂੰ 3 ਮਹੀਨੇ ਦੇ ਅੰਦਰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਬਣਾਉਣ ਲਈ ਅਯੁੱਧਿਆ 'ਚ ਹੀ ਦੂਜੀ ਥਾਂ 'ਤੇ 5 ਏਕੜ ਜ਼ਮੀਨ ਦਿੱਤੀ ਜਾਵੇ। ਬੈਂਚ ਨੇ ਆਪਣੇ 105 ਪੰਨਿਆਂ ਦੇ ਫੈਸਲੇ ਨੂੰ 45 ਮਿੰਟ 'ਚ ਪੜ੍ਹਿਆ, ਜਿਸ 'ਚ ਇਹ ਵੀ ਕਿਹਾ ਗਿਆ ਕਿ ਸਮਜਿਦ ਦੀ ਉਸਾਰੀ ਪ੍ਰਮੁੱਖ ਥਾਂ 'ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਕੋਰਟ 'ਚ ਕਈ ਸ਼ਬਦਾਂ ਨੂੰ ਕਾਫੀ ਵਾਰ ਦੋਹਰਾਇਆ ਗਿਆ।
ਫੈਸਲੇ 'ਚ ਸਭ ਤੋਂ ਵੱਧ ਦੁਹਰਾਏ ਗਏ ਸ਼ਬਦ
1433 ਵਾਰ 'ਮਸਜਿਦ'
1062 ਵਾਰ 'ਰਾਮ'
908 ਵਾਰ 'ਸੰਪਤੀ'
223 ਵਾਰ 'ਪੂਜਾ'
386 ਵਾਰ 'ਦਸੰਬਰ'
230 ਵਾਰ 'ਮਹੰਤ'
418 ਵਾਰ 'ਮੁਦਈ'
481 ਵਾਰ 'ਮੁਦਈਆ'
506 ਵਾਰ 'ਹਿੰਦੂ'
382 ਵਾਰ 'ਏਕ'
696 ਵਾਰ 'ਮੰਦਰ'
528 ਵਾਰ 'ਸਬੂਤ'
574 ਵਾਰ 'ਕਾਨੂੰਨ'
612 ਵਾਰ 'ਢਾਂਚਾ'
784 ਵਾਰ 'ਵਿਵਾਦਿਤ'
375 ਵਾਰ 'ਧਾਰਮਿਕ'
490 ਵਾਰ 'ਭਗਵਾਨ'
493 ਵਾਰ 'ਨਿਰਮੋਹੀ'
501 ਵਾਰ 'ਅਖਾੜਾ'
515 ਵਾਰ 'ਕਾਨੂੰਨੀ'
ਅਯੁੱਧਿਆ ਫੈਸਲੇ ਤੋਂ ਬਾਅਦ ਚੀਫ ਜਸਟਿਸ ਗੋਗੋਈ ਨੇ 4 ਸਾਥੀ ਜੱਜਾਂ ਨਾਲ ਕੀਤਾ 'ਡਿਨਰ'
NEXT STORY