ਅਯੁੱਧਿਆ— ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦੇ ਭੂਮੀ ਪੂਜਨ ਦਾ ਆਯੋਜਨ 5 ਅਗਸਤ ਨੂੰ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਪ੍ਰੋਗਰਾਮ 'ਤੇ ਕੋਰੋਨਾ ਆਫ਼ਤ ਆ ਗਈ ਹੈ। ਰਾਮ ਜਨਮਭੂਮੀ ਦੇ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਰਾਮ ਜਨਮਭੂਮੀ ਦੀ ਸੁਰੱਖਿਆ ਚੱਲੇ ਲੱਗੇ 16 ਪੁਲਸ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਦਰਅਸਲ ਪ੍ਰਦੀਪ ਦਾਸ ਪ੍ਰਧਾਨ ਪੁਜਾਰੀ ਆਚਾਰੀਆ ਸੱਤਿਯੇਂਦਰ ਦਾਸ ਦੇ ਚੇਲ੍ਹੇ ਹਨ। ਆਚਾਰੀਆ ਦਾਸ ਦਾ ਕੋਰੋਨਾ ਨਤੀਜਾ ਨੈਗੇਟਿਵ ਆਇਆ ਹੈ।
ਦੱਸ ਦੇਈਏ ਕਿ ਰਾਮ ਜਨਮਭੂਮੀ ਵਿਚ ਪ੍ਰਧਾਨ ਪੁਜਾਰੀ ਆਚਾਰੀਆ ਸੱਤਿਯੇਂਦਰ ਦਾਸ ਦੇ ਨਾਲ-ਨਾਲ 4 ਪੁਜਾਰੀ ਰਾਮ ਲਾਲ ਦੀ ਸੇਵਾ ਕਰਦੇ ਹਨ। ਇਨ੍ਹਾਂ 4 ਪੁਜਾਰੀਆਂ ਵਿਚੋਂ ਇਕ ਪੁਜਾਰੀ ਪ੍ਰਦੀਪ ਦਾਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 16 ਪੁਲਸ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਹੋ ਗਏ, ਜਿਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਮ ਜਨਮ ਭੂਮੀ ਮੰਦਰ ਦਾ ਭੂਮੀ ਪੂਜਨ ਪ੍ਰੋਗਰਾਮ 5 ਅਗਸਤ 2020 ਨੂੰ ਹੋਣ ਵਾਲਾ ਹੈ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 200 ਲੋਕ ਸ਼ਿਰਕਤ ਕਰਨ ਵਾਲੇ ਹਨ। ਕੋਰੋਨਾ ਕਾਰਨ ਭੂਮੀ ਪੂਜਨ ਪ੍ਰੋਗਰਾਮ ਲਈ ਵੱਧ ਲੋਕਾਂ ਨੂੰ ਸੱਦਾ ਨਹੀਂ ਦਿੱਤੀ ਜਾ ਰਿਹਾ ਹੈ। ਸਿਰਫ ਕੁਝ ਗਿਣੇ-ਚੁਣੇ ਲੋਕਾਂ ਨੂੰ ਹੀ ਨੀਂਹ ਪੱਥਰ ਪ੍ਰੋਗਰਾਮ ਵਿਚ ਸੱਦਾ ਦਿੱਤਾ ਗਿਆ ਹੈ। ਇਸ ਲਈ ਬਕਾਇਦਾ ਜਨਮ ਭੂਮੀ ਕੰਪਲੈਕਸ 'ਚ 50-50 ਲੋਕਾਂ ਦੇ ਵੱਖ-ਵੱਖ ਬਲਾਕ ਵਿਚ 200 ਲੋਕ ਮੌਜੂਦ ਹੋਣਗੇ। 50 ਦੀ ਗਿਣਤੀ ਵਿਚ ਦੇਸ਼ ਦੇ ਵੱਡੇ ਸਾਧੂ-ਸੰਤ ਮੌਜੂਦ ਰਹਿਣਗੇ। 50 ਦੀ ਗਿਣਤੀ ਵਿਚ ਦੇਸ਼ ਦੇ ਵੱਡੇ ਨੇਤਾ ਅਤੇ ਅੰਦੋਲਨ ਨਾਲ ਜੁੜੇ ਲੋਕ ਮੌਜੂਦ ਰਹਿਣਗੇ। ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ 5 ਅਗਸਤ ਨੂੰ ਹੋਵੇਗਾ ਪਰ 3 ਅਗਸਤ ਤੋਂ ਹੀ ਅਯੁੱਧਿਆ ਵਿਚ ਉਤਸਵ ਸ਼ੁਰੂ ਹੋ ਜਾਵੇਗਾ।
ਅਮਰੀਕਾ : ਟਾਈਮਜ਼ ਸਕੁਆਇਰ 'ਤੇ 5 ਅਗਸਤ ਨੂੰ ਦਿਖਾਈ ਜਾਵੇਗੀ ਭਗਵਾਨ ਸ਼੍ਰੀ ਰਾਮ ਦੀ ਤਸਵੀਰ
NEXT STORY