ਅਯੁੱਧਿਆ— ਭਗਵਾਨ ਸ਼੍ਰੀਰਾਮ ਦਾ ਅਯੁੱਧਿਆ ’ਚ ਰਾਮ ਮੰਦਰ ਬਣਨ ਦੀ ਉਡੀਕ ਹਰ ਕਿਸੇ ਨੂੰ ਹੈ। ਨਾ ਸਿਰਫ ਅਯੁੱਧਿਆ ਵਾਸੀ ਸਗੋਂ ਦੇਸ਼ ਦਾ ਹਰ ਛੋਟਾ-ਵੱਡਾ ਵਿਅਕਤੀ ਰਾਮ ਮੰਦਰ ਨੂੰ ਬਣਿਆ ਵੇਖਣਾ ਚਾਹੁੰਦਾ ਹੈ। ਮੰਦਰ ਨਿਰਮਾਣ ਲਈ ਲੋਕ ਦਿਲ ਖੋਲ੍ਹ ਕੇ ਦਾਨ ਵੀ ਕਰ ਰਹੇ ਹਨ। ਹਰ ਵਰਗ ਦੇ ਲੋਕਾਂ ਨੇ ਰਾਮ ਮੰਦਰ ਦੇ ਨਿਰਮਾਣ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ। ਇਸ ਦਰਮਿਆਨ ਸੋਸ਼ਲ ਮੀਡੀਆ ’ਤੇ ਇਕ ‘ਰਾਮਰਾਮ’ ਚੈੱਕ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ‘ਰਾਮ ਮੰਦਰ ਨਿਰਮਾਣ ਦੇ ਖਰਚ ਨਾਲੋਂ ਡੇਢ ਗੁਣਾ ਜ਼ਿਆਦਾ 2100 ਕਰੋੜ ਇਕੱਠਾ ਹੋਇਆ ਚੰਦਾ’
ਦਰਅਸਲ ਇਸ ਚੈੱਕ ’ਚ ਭਰੀ ਰਾਸ਼ੀ 2,14,214 ਰੁਪਏ ਹੈ। ਇਸ ਰਾਸ਼ੀ ਨੂੰ ਚੈੱਕ ’ਚ ਕੁਝ ਇਸ ਤਰ੍ਹਾਂ ਲਿਖਿਆ ਗਿਆ ਹੈ, ਜਿਵੇਂ ਰਾਮਰਾਮ ਲਿਖਿਆ ਹੋਵੇ। ਭਗਵਾਨ ਰਾਮ ਦੇ ਮੰਦਰ ਨਿਰਮਾਣ ਲਈ ਦਾਨ ਦੇ ਤੌਰ ’ਤੇ ਚੈੱਕ ਦੇਣ ਵਾਲੇ ਦੀ ਇਸ ਕ੍ਰਿਏਟੀਵਿਟੀ ਨੂੰ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅਯੁੱਧਿਆ ਵਿਚ ਸ਼੍ਰੀਰਾਮ ਮੰਦਰ ਨਿਰਮਾਣ ਲਈ ਸ਼੍ਰੀਰਾਮ ਜਨਮ ਭੂਮੀ ਫੰਡ ਸਮਰਪਣ ਮੁਹਿੰਮ ਤਹਿਤ ਰਾਸ਼ੀ ਇਕੱਠੀ ਕੀਤੀ ਗਈ ਹੈ। ਮੰਦਰ ਨਿਰਮਾਣ ਲਈ ਚੰਦੇ ਦੀ ਰਾਸ਼ੀ 2100 ਕਰੋੜ ਇਕੱਠੀ ਹੋ ਗਈ ਹੈ, ਜੋ ਕਿ ਅਨੁਮਾਨ ਨਾਲੋਂ ਕਿਤੇ ਵੱਧ ਇਕੱਠੀ ਹੋ ਗਈ ਹੈ। ਰਾਮ ਮੰਦਰ ਨਿਰਮਾਣ ਲਈ ਲੱਗਭਗ 1500 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਾਇਆ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਮੁਅੱਤਲ ਕਾਂਗਰਸ ਵਿਧਾਇਕ ਸਦਨ ਦੇ ਬਾਹਰ ਧਰਨੇ 'ਤੇ ਬੈਠੇ
NEXT STORY