ਅਯੁੱਧਿਆ— ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਦੀਆਂ ਸੜਕਾਂ ਚਾਰੋਂ ਪਾਸਿਓਂ ਵਿਸ਼ਵ ਹਿੰਦੂ ਪਰੀਸ਼ਦ (ਵੀ. ਐੱਚ. ਪੀ.) ਦੇ 'ਚਲੋ ਅਯੁੱਧਿਆ' ਅਤੇ ਸ਼ਿਵਸੈਨਾ ਦੇ 'ਪਹਿਲੇ ਮੰਦਰ, ਫਿਰ ਸਰਕਾਰ' ਦੇ ਪੋਸਟਰਾਂ ਨਾਲ ਭਰੀਆਂ ਹਨ। ਸ਼ਹਿਰ 'ਜੈ ਸ਼੍ਰੀ ਰਾਮ' ਦੇ ਨਾਅਰੇ ਨਾਲ ਗੂੰਜ ਰਹੇ ਹਨ। ਭਗਵਾਨ ਸ਼੍ਰੀ ਰਾਮ ਦੇ ਮੰਦਰ ਨਿਰਮਾਣ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਾਉਣ ਲਈ ਵਿਸ਼ਵ ਹਿੰਦੂ ਪਰੀਸ਼ਦ ਵਲੋਂ ਐਤਵਾਰ ਨੂੰ ਰਾਮ ਦੀ ਨਗਰੀ 'ਚ ਧਰਮ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਧਰਮ ਸਭਾ ਵਿਚ ਸ਼ਾਮਲ ਹੋਣ ਲਈ ਸ਼ਨੀਵਾਰ ਤੋਂ ਹੀ ਸਾਧੂ-ਸੰਤਾਂ ਅਤੇ ਰਾਮ ਭਗਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਭਾਰੀ ਗਿਣਤੀ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਅਤੇ ਡਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।

ਖਾਸ ਗੱਲ ਇਹ ਹੈ ਕਿ ਸ਼ਿਵਸੈਨਾ ਮੁਖੀ ਉੱਧਵ ਠਾਕਰੇ ਵੀ ਰਾਮ ਨਗਰੀ ਵਿਚ ਆਏ ਹਨ।

ਅਯੁੱਧਿਆ ਸੰਤ ਕਮੇਟੀ ਦੇ ਪ੍ਰਧਾਨ ਮਹੰਤ ਘਨਈਆਦਾਸ ਨੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਕਹਿੰਦਾ ਹੈ ਕਿ ਇਹ ਮੁੱਦਾ ਉਨ੍ਹਾਂ ਦੀ ਤਰਜੀਹ ਸੂਚੀ 'ਚ ਨਹੀਂ ਹੈ। ਸਾਡੇ ਲਈ ਰਾਮ ਮੰਦਰ ਤੋਂ ਮਹੱਤਵਪੂਰਨ ਕੁਝ ਵੀ ਨਹੀਂ ਹੈ। ਓਧਰ ਆਯੋਜਕਾਂ ਨੇ 3 ਲੱਖ ਤੋਂ ਵਧ ਭਗਤਾਂ ਦੇ ਆਉਣ ਦਾ ਦਾਅਵਾ ਕੀਤਾ ਹੈ। ਇਸ ਵਿਚ 100 ਤੋਂ ਵਧ ਸੰਤ ਬੁਲਾਏ ਗਏ ਹਨ। ਵੀ. ਐੱਚ. ਪੀ. ਦੇ ਸੂਬਾਈ ਸੰਗਠਨ ਮੰਤਰੀ ਭੋਲੇਂਦਰ ਨੇ ਇਕ ਬਿਆਨ ਵਿਚ ਕਿਹਾ ਕਿ ਰਾਮ ਮੰਦਰ ਨਿਰਮਾਣ ਲਈ ਇਹ ਆਖਰੀ ਧਰਮ ਸਭਾ ਹੋਵੇਗੀ। ਇਸ ਤੋਂ ਬਾਅਦ ਕੋਈ ਧਰਮ ਸਭਾ ਨਹੀਂ ਹੋਵੇਗੀ ਅਤੇ ਮੰਦਰ ਨਿਰਮਾਣ ਸ਼ੁਰੂ ਹੋਵੇਗਾ।
ਭਾਜਪਾ ਦੇ ਅੱਧੀ ਦਰਜਨ ਤੋਂ ਜ਼ਿਆਦਾ ਦਿੱਗਜ਼ ਰਹਿ ਸਕਦੇ ਹਨ 2019 ਦੇ ਚੋਣ ਮੈਦਾਨ ਤੋਂ ਦੂਰ
NEXT STORY