ਹਰਿਦੁਆਰਾ/ਦੇਹਰਾਦੂਨ– ਪਤੰਜਲੀ ਯੋਗ ਅਤੇ ਆਯੁਰਵੈਦਿਕ ਅਦਾਰੇ ਦੇ ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਹੱਲ ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਸੰਭਵ ਹੈ। ਉਨ੍ਹਾਂ ਐਤਵਾਰ ਐਲਾਨ ਕੀਤਾ ਕਿ ਦੇਸ਼ ਦੇ ਸਭ ਪਤੰਜਲੀ ਚਿਕਿਤਸਾ ਕੇਂਦਰਾਂ ’ਤੇ ਸੋਮਵਾਰ ਤੋਂ ਕੋਰੋਨਿਲ ਕਿੱਟ ’ਤੇ 25 ਫੀਸਦੀ ਦੀ ਛੋਟ ਮਿਲੇਗੀ। ਇਹ ਸਹੂਲਤ ਪਤੰਜਲੀ ਆਰਡਰ-ਮੀ ਐਪ ਰਾਹੀਂ ਸਿੱਧਾ ਆਰਡਰ ਦੇਣ ’ਤੇ ਵੀ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ– ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ
ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਨੂੰ ਕੋਰੋਨਾ ਨਾਲ ਜੂਝਦਿਆਂ 2 ਸਾਲ ਹੋ ਗਏ ਹਨ ਪਰ ਪੂਰਾ ਮੈਡੀਕਲ ਸਿਸਟਮ ਅਤੇ ਇੰਡਸਟਰੀ ਮਿਲ ਕੇ ਵੀ ਅਜੇ ਤੱਕ ਕੋਰੋਨਾ ਦੀ ਦਵਾਈ ਨਹੀਂ ਬਣਾ ਸਕੀ। ਵੈਕਸੀਨ ਜ਼ਰੂਰ ਬਣਾਈ ਗਈ ਹੈ ਪਰ ਇਹ ਕੋਰੋਨਾ ਦਾ ਇਲਾਜ ਨਹੀਂ, ਬਚਾਅ ਹੈ। ਕੋਰੋਨਿਲ, ਸ਼ਵਾਸਾਰੀ, ਅਣੁਤੇਲ, ਗਿਲੋਯ ਘਨਵਟੀ, ਚਵਨਪ੍ਰਾਸ਼, ਦਿਵਿਆਪੇਯ ਅਤੇ ਅਸ਼ਵਗੰਧਾ ਆਦਿ ’ਤੇ ਅਸੀਂ 30 ਤੋਂ ਵਧ ਵਾਰ ਵੱਡੀ ਰਿਸਰਚ ਕੀਤੀ ਹੈ। ਸਵਾਮੀ ਰਾਮਦੇਵ ਨੇ ਕਿਹਾ ਕਿ ਸਾਡੀ ਇਸ ਮੁਹਿੰਮ ਤੋਂ ਭਾਵੇਂ ਸਵਾਰਥ ਅਤੇ ਹੰਕਾਰ ਨਾਲ ਭਰੇ ਕੁਝ ਮੈਡੀਕਲ ਮਾਫੀਆ ਨੂੰ ਇਤਰਾਜ਼ ਹੋ ਸਕਦਾ ਹੈ ਪਰ ਦੇਸ਼ ਦੇ ਕਰੋੜਾਂ ਲੋਕਾਂ ਨੇ ਸਾਡੇ ਕੰਮ, ਖੋਜ ਅਤੇ ਸੇਵਾਵਾਂ ਤੋਂ ਲਾਭ ਉਠਾਇਆ ਹੈ ਅਤੇ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ– ਭਾਰਤੀ ਮੂਲ ਦੀ ਅਮਰੀਕੀ ਪ੍ਰੋਫੈਸਰ ਭ੍ਰਮਰ ਮੁਖਰਜੀ ਦਾ ਦਾਅਵਾ, ਭਾਰਤ 'ਚ ਆ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ
41 ਫੀਸਦੀ ਲੋਕਾਂ ਨੇ ਚੋਣਾਂ ’ਚ ਸਿਆਸੀ ਰੈਲੀਆਂ ’ਤੇ ਪਾਬੰਦੀ ਦੀ ਕੀਤੀ ਹਮਾਇਤ
NEXT STORY