ਲਖਨਊ— ਮਹਿਲਾ ਦਿਵਸ ਹਰ ਔਰਤ ਲਈ ਖਾਸ ਦਿਨ ਹੈ। ਮਾਰਚ ਮਹੀਨੇ ਦੀ 8 ਤਾਰੀਕ ਨੂੰ ਅਸੀਂ ਗੱਲ ਕਰਦੇ ਹਨ ਔਰਤਾਂ ਦੀਆਂ ਉਪਲੱਬਧੀਆਂ, ਉਨ੍ਹਾਂ ਦੇ ਜਜ਼ਬੇ ਅਤੇ ਉਨ੍ਹਾਂ ਦੇ ਹਰ ਸਥਿਤੀ 'ਚ ਮੁਸਕਰਾ ਕੇ ਅੱਗੇ ਵਧਣ ਦੇ ਹੌਂਸਲੇ ਦੀ। ਅਜਿਹੇ ਹੀ ਜਜ਼ਬੇ ਦੀ ਇਕ ਕਹਾਣੀ ਹੈ ਲਖਨਊ ਦੀ ਈ-ਰਿਕਸ਼ਾ ਚਲਾਉਣ ਵਾਲੀ ਬਬਲੀ ਦੀ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ 'ਚ ਰਹਿਣ ਵਾਲੀ ਬਬਲੀ 7 ਸਾਲ ਦੀ ਸੀ, ਜਦੋਂ ਪਿੰਡ 'ਚ ਹੜ੍ਹ ਆਇਆ ਅਤੇ ਘਾਘਰਾ ਦੇ ਪਾਣੀ 'ਚ ਉਸ ਦਾ ਘਰ ਰੁੜ ਗਿਆ। ਬਬਲੀ ਦੇ ਪਿਤਾ ਪਰਿਵਾਰ ਨੂੰ ਲੈ ਕੇ ਲਖਨਊ ਆ ਗਏ। ਪਿਤਾ ਇੱਥੇ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਨੂੰ ਪਾਲ ਰਹੇ ਸਨ ਕਿ ਇਕ ਦਿਨ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਹਾਦਸੇ 'ਚ ਉਨ੍ਹਾਂ ਦੇ ਪਿਤਾ ਦੇ ਦੋਵੇਂ ਹੱਥਾਂ 'ਚ ਗੰਭੀਰ ਸੱਟਾਂ ਲੱਗੀਆਂ। ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਲਈ ਬਬਲੀ ਦੀ ਮਾਂ ਨੇ ਘਰ-ਘਰ ਕੰਮ ਨਾਲ ਸਬਜ਼ੀ ਦਾ ਠੇਲਾ ਲਗਾਉਣਾ ਸ਼ੁਰੂ ਕੀਤਾ। ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ, ਉਦੋਂ ਇਕ ਦਿਨ ਦਿਨ ਬਬਲੀ ਦੀ ਮਾਂ ਦਾ ਵੀ ਐਕਸੀਡੈਂਟ ਹੋ ਗਿਆ ਅਤੇ ਉਨ੍ਹਾਂ ਦੀ ਕਮਰ ਦੀ ਹੱਡੀ ਟੁੱਟ ਗਈ। ਹੁਣ ਘਰ ਦੀ ਜ਼ਿੰਮੇਵਾਰੀ ਦੋਹਾਂ ਬੇਟੀਆਂ 'ਤੇ ਆ ਗਈ। ਬਬਲੀ ਵੱਡੀ ਭੈਣ ਨਾਲ ਘਰਾਂ 'ਚ ਕੰਮ ਕਰਨ ਲੱਗੀ। ਇਸ ਦੌਰਾਨ ਬਬਲੀ ਅਤੇ ਉਸ ਦੀ ਭੈਣ ਦਾ ਵਿਆਹ ਹੋ ਗਿਆ।
ਵਿਆਹ ਤੋਂ ਬਾਅਦ ਬਬਲੀ ਦੀਆਂ ਮੁਸੀਬਤਾਂ ਖਤਮ ਨਹੀਂ ਹੋਈਆਂ ਸਗੋਂ ਵਧ ਗਈਆਂ। ਬਬਲੀ ਦੱਸਦੀ ਹੈ,''ਮੈਂ ਪਿੰਡ ਦੇ ਹੀ ਲੜਕੇ ਨਾਲ ਵਿਆਹ ਕੀਤਾ ਪਰ ਮੇਰੇ ਗਰਭਵਤੀ ਹੁੰਦੇ ਹੀ ਪਤੀ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ 5 ਮਹੀਨੇ ਦੀ ਗਰਭਵਤੀ ਸੀ ਤਾਂ ਪਤੀ ਨੇ ਬਹੁਤ ਮਾਰਿਆ। ਮੇਰੇ ਬੇਟੀ ਪੈਦਾ ਹੋਈ ਤਾਂ ਪਤੀ ਛੱਡ ਕੇ ਚੱਲਾ ਗਿਆ।'' ਬਬਲੀ ਦੱਸਦੀ ਹੈ,''ਮੈਂ ਇਕੱਲੀ ਹੋ ਗਈ ਪਰ ਮਾਂ-ਬਾਪ ਅਤੇ ਭੈਣ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਤਾਂ ਘਰ-ਘਰ ਜਾ ਕੇ ਕੰਮ ਕਰਨ ਲੱਗੀ ਪਰ ਉੱਥੇ ਵੀ ਲੋਕ ਸਾਮਾਨ ਇੱਧਰ-ਉੱਧਰ ਹੋਣ 'ਤੇ ਚੋਰੀ ਦਾ ਨਾਂ ਲਗਾਉਂਦੇ ਅਤੇ ਕਈ ਥਾਂਵਾਂ 'ਤੇ ਕੰਮ ਕਰਨ ਤੋਂ ਬਾਅਦ ਪੈਸੇ ਹੀ ਨਹੀਂ ਦਿੱਤੇ ਗਏ।''
ਇਸ ਸਭ ਤੋਂ ਤੰਗ ਆ ਕੇ ਬਬਲੀ ਨੇ ਖੁਦ ਦਾ ਕੰਮ ਕਰਨ ਦੀ ਠਾਨੀ ਪਰ ਵੱਡੀ ਸਮੱਸਿਆ ਸੀ ਬਬਲੀ ਦਾ ਪੜ੍ਹਿਆ ਲਿਖਿਆ ਨਾ ਹੋਣਾ, ਲਿਹਾਜਾ ਉਸ ਕੋਲ ਜ਼ਿਆਦਾ ਬਦਲ ਨਹੀਂ ਸੀ। ਬਬਲੀ ਦਾ ਜੀਜਾ ਰਿਕਸ਼ਾ ਚਲਾਉਂਦਾ ਸੀ ਤਾਂ ਉਸ ਨੂੰ ਲੱਗਾ ਕਿ ਉਹ ਆਪਣਾ ਪਰਿਵਾਰ ਇਸ ਨਾਲ ਪਾਲ ਸਕਦੇ ਹਨ ਤਾਂ ਮੈਂ ਕਿਉਂ ਨਹੀਂ। ਬਬਲੀ ਨੇ ਇਹ ਵਿਚਾਰ ਘਰ ਵਾਲਿਆਂ ਨਾਲ ਸਾਂਝਾ ਕੀਤਾ ਤਾਂ ਸਾਰਿਆਂ ਨੇ ਉਸ ਦਾ ਸਾਥ ਦਿੱਤਾ। ਭੈਣ ਤੋਂ ਪੈਸੇ ਉਧਾਰ ਲੈ ਕੇ ਅਤੇ ਲੋਨ ਦੇ ਪੈਸਿਆਂ ਨਾਲ ਬਬਲੀ ਨੇ ਈ-ਰਿਕਸ਼ਾ ਲਿਆ ਅਤੇ ਉਹ ਬੀਤੇ ਸਾਲ ਤੋਂ ਲਖਨਊ ਦੀਆਂ ਸੜਕਾਂ 'ਤੇ ਰਿਕਸ਼ਾ ਚੱਲਾ ਰਹੀ ਹੈ। ਹਾਲਾਂਕਿ ਇਸ ਦੌਰਾਨ ਬਬਲੀ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਬਬਲੀ ਦੱਸਦੀ ਹੈ,''ਜਦੋਂ ਮੈਂ ਰਿਕਸ਼ਾ ਚਲਾਉਣ ਨਿਕਲਦੀ ਹਾਂ ਤਾਂ ਕਈ ਪੁਰਸ਼ ਰਿਕਸ਼ੇਵਾਲੇ ਕਮੈਂਟ ਕਰਦੇ ਹਨ। ਟਰੈਫਿਕ ਪੁਲਸ ਨੂੰ ਵੀ ਪੈਸੇ ਦੇਣੇ ਪੈਂਦੇ ਹਨ, ਕਿਉਂਕਿ ਪੈਸਾ ਪੂਰੇ ਨਾ ਚੁਕਾਉਣ ਕਾਰਨ ਏਜੰਸੀ ਤੋਂ ਰਿਕਸ਼ੇ ਨੂੰ ਨੰਬਰ ਨਹੀਂ ਮਿਲਿਆ ਹੈ।'' ਇਨ੍ਹਾਂ ਮੁਸ਼ਕਲਾਂ ਤੋਂ ਬਾਅਦ ਵੀ 23 ਸਾਲ ਦੀ ਬਬਲੀ ਦਾ ਹੌਂਸਲਾ ਜ਼ਿੰਦਾ ਹੈ ਅਤੇ ਉਸ ਨੂੰ ਭਰੋਸਾ ਹੈ ਕਿ ਉਹ ਬੇਟੀ ਨੂੰ ਚੰਗੀ ਸਿੱਖਿਆ ਅਤੇ ਪਾਲਣ-ਪੋਸ਼ਣ ਦੇਵੇਗੀ ਤਾਂ ਕਿ ਆਤਮਨਿਰਭਰ ਬਣਨ ਲਈ ਉਸ ਕੋਲ ਕਈ ਰਸਤੇ ਖੁੱਲ੍ਹੇ ਰਹਿਣ।
ਲਵ ਜਿਹਾਦ ਕੇਸ: ਸੁਪਰੀਮ ਕੋਰਟ ਨੇ ਪਲਟਿਆ ਫੈਸਲਾ, ਹਾਦੀਆ ਦਾ ਵਿਆਹ ਬਹਾਲ
NEXT STORY